07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੋਣਾਂ 'ਚ ਸ਼ਾਨਦਾਰ ਜਿੱਤ ਨੇ ਵਿਧਾਇਕ ਢੋਸ ਦੀ ਵਧੀਆ ਕਾਰਜਸ਼ੈਲੀ ਦੀ ਗਵਾਹੀ ਭਰੀ-ਸਰਪੰਚ ਮਸਤੇਵਾਲਾ

ਅਜੀਤ ਡੈਸਕ 26-12-2025
ਕੋਟ ਈਸੇ ਖਾਂ, 25 ਦਸੰਬਰ (ਗੁਰਮੀਤ ਸਿੰਘ ਖਾਲਸਾ)-ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹਲਕਾ ਧਰਮਕੋਟ ਅੰਦਰ ਜਿੱਥੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਸਮਾਪਤ ਹੋਈਆਂ, ਉੱਥੇ ਹੀ ਇਨ੍ਹਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਿੱਥੇ ਸ਼ਾਨਦਾਰ ਜਿੱਤ ਹੋਈ ਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਵੱਡਾ ਬਹੁਮਤ ਮਿਲਿਆ | ਇਹ ਪ੍ਰਗਟਾਵਾ ਸੀਨੀ: ਆਪ ਆਗੂ ਅਤੇ ਸਰਪੰਚ ਮਲੂਕ ਸਿੰਘ ਜੋਧੂ ਮਸਤੇਵਾਲਾ ਤੇ ਹੋਰਨਾਂ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦੇਣ ਸਮੇਂ ਕੀਤਾ | ਸਰਪੰਚ ਮਸਤੇਵਾਲਾ ਨੇ ਕਿਹਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕੇ ਦੇ ਹਰ ਪਿੰਡ 'ਚ ਪੱਖਪਾਤ ਤੋਂ ਉੱਪਰ ਉੱਠ ਕੇ ਸਿਹਤ, ਸਿੱਖਿਆ, ਖੇਡ ਗਰਾਊਾਡਾਂ, ਬੁਨਿਆਦੀ ਸਹੂਲਤਾਂ ਤੇ ਹੋਰ ਕਈ ਚੰਗੇ ਕਾਰਜ ਨਿਰਵਿਘਨ ਜਾਰੀ ਰੱਖੇ ਜਿਨ੍ਹਾਂ ਤੋਂ ਹਲਕੇ ਦੇ ਲੋਕ ਵੀ ਖੁਸ਼ ਹਨ ਤੇ ਇਨ੍ਹਾਂ ਚੋਣਾਂ 'ਚ ਹੋਈ ਵੱਡੀ ਜਿੱਤ ਵਿਧਾਇਕ ਲਾਡੀ ਢੋਸ ਦੀ ਚੰਗੀ ਕਾਰਜਸ਼ੈਲੀ ਦੀ ਵੀ ਗਵਾਹੀ ਭਰਦੀ ਹੈ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਵਿਰਕ, ਬਿੱਲਾ ਗਹਿਲੀਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੇਅਰਮੈਨ ਪ੍ਰਵੀਨ ਗਰਗ, ਯੋਗੇਸ਼ ਗਰਗ, ਸੁਨੀਲ ਗਰਗ ਤੇ ਅਨੂਪ ਗਰਗ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਤਿੰਨ ਪਿੰਡਾਂ 'ਚ ਪੁਲਿਸ ਨੇ ਕੀਤਾ ਕਾਸੋ ਆਪ੍ਰੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।