07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਚੇਅਰਮੈਨ ਪ੍ਰਵੀਨ ਗਰਗ, ਯੋਗੇਸ਼ ਗਰਗ, ਸੁਨੀਲ ਗਰਗ ਤੇ ਅਨੂਪ ਗਰਗ ਨੂੰ ਸਦਮਾ-ਮਾਤਾ ਦਾ ਦਿਹਾਂਤ

ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਅਮਰ ਕਾਟਨ ਰਾਈਸ ਮਿਲਜ਼ ਦੇ ਐਮ.ਡੀ. ਯੋਗੇਸ਼ ਗਰਗ, ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਬੀ.ਆਰ.ਐਸ. ਡੈਂਟਲ ਕਾਲਜ ਦੇ ਚੇਅਰਮੈਨ ਅਨੂਪ ਗਰਗ ਦੇ ਮਾਮਾ ਸੰਤੋਸ਼ ਗੁਪਤਾ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ | ਸਵ: ਮਾਤਾ ਸੰਤੋਸ਼ ਗੁਪਤਾ ਦਾ ਅੰਤਿਮ ਸੰਸਕਾਰ ਅੱਜ ਗਾਂਧੀ ਰੋਡ 'ਤੇ ਸਥਿਤ ਸਵਰਗ ਆਸ਼ਰਮ ਵਿਖੇ ਕੀਤਾ ਗਿਆ | ਸਵਰਗੀ ਸੰਤੋਸ਼ ਗੁਪਤਾ ਦੀਆਂ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਪੁੱਤਰਾਂ ਪ੍ਰਵੀਨ ਗਰਗ, ਯੋਗੇਸ਼ ਗਰਗ, ਐਡਵੋਕੇਟ ਸੁਨੀਲ ਗਰਗ ਤੇ ਅਨੂਪ ਗਰਗ ਤੇ ਪੋਤੇ ਇੰਜੀ: ਜਨੇਸ਼ ਗਰਗ, ਰਾਹੁਲ ਗਰਗ, ਐਡਵੋਕੇਟ ਵਰਦਾਨ ਗਰਗ, ਗੌਰਵ ਗਰਗ ਨੇ ਅਗਨੀ ਦਿਖਾਈ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਡਾ. ਰਾਕੇਸ਼ ਅਰੋੜਾ, ਨਗਰ ਨਿਗਮ ਦੇ ਕਾਰਜਕਾਰੀ ਮੇਅਰ ਪ੍ਰਵੀਨ ਸ਼ਰਮਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸੀਨੀਅਰ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਗੀਤਾ ਭਵਨ ਦੇ ਸਵਾਮੀ ਵੇਦਾਂਤ ਪ੍ਰਕਾਸ਼ ਅਤੇ ਪਵਨ ਧਾਮ, ਗੀਤਾ ਭਵਨ ਟਰੱਸਟ ਦੇ ਜਨਰਲ ਸਕੱਤਰ ਅੰਸ਼ੁਲਸ਼੍ਰੀ ਕੁੰਜ, ਰਾਈਟ ਵੇਅ ਏਅਰਲਿੰਕਸ ਦੇ ਡਾਇਰੈਕਟਰ ਦੇਵ ਪ੍ਰੀਆ ਤਿਆਗੀ, ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਐਸ.ਐਫ.ਸੀ. ਸਕੂਲ ਦੇ ਚੇਅਰਮੈਨ ਅਭਿਸ਼ੇਕ ਜਿੰਦਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਵਿਨੈ ਸ਼ਰਮਾ, ਕੌਂਸਲਰ ਗੌਰਵ ਗੁਪਤਾ ਗੁੱਡੂ, ਡਾ. ਨਵੀਨ ਸੂਦ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਗ੍ਰੇਟ ਪੰਜਾਬ ਪਿ੍ੰਟਰ ਦੇ ਐਮ.ਡੀ. ਨਵੀਨ ਸਿੰਗਲਾ, ਸਾਬਕਾ ਡਿਪਟੀ ਮੇਅਰ ਅਨਿਲ ਬਾਂਸਲ, ਵੇਦ ਵਿਆਸ ਕਾਂਸਲ, ਡਾ. ਗਗਨਦੀਪ ਸਿੰਘ, ਡਾ. ਇੰਦਰਬੀਰ ਗਿੱਲ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਡਾ. ਜੀ.ਡੀ. ਗੁਪਤਾ, ਅਮਰਜੀਤ ਸਿੰਘ ਗਿੱਲ ਲੰਢੇਕੇ, ਗੁਰਮਿੰਦਰਜੀਤ ਸਿੰਘ ਬਬਲੂ, ਵਿਨੀਤ ਚੋਪੜਾ, ਕੌਂਸਲਰ ਭਰਤ ਗੁਪਤਾ, ਰਿਸ਼ੂ ਅਗਰਵਾਲ, ਕਪਿਲ ਸੂਦ, ਅਮਿਤ ਪੁਰੀ, ਭਾਵਨਾ ਬਾਂਸਲ, ਵਿਜੇ ਸਿੰਗਲਾ, ਗੌਤਮ ਸੱਚਰ, ਰਾਜਨ ਬਾਂਸਲ, ਸੱਤੀ ਚਾਵਲਾ, ਪੰਡਤ ਸੱਤਿਆ ਨਰਾਇਣ ਸ਼ਰਮਾ, ਪੰਡਤ ਰਾਮ ਚੰਦਰ ਸ਼ਰਮਾ ਆਦਿ ਨੇ ਮਾਤਾ ਸਵਰਗੀ ਸੰਤੋਸ਼ ਗੁਪਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮੁੱਚੇ ਗਰਗ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਸਵ: ਸੰਤੋਸ਼ ਗੁਪਤਾ ਦੇ ਫ਼ੁੱਲ ਚੁਗਣ ਦੀ ਰਸਮ 26 ਦਸੰਬਰ ਨੂੰ ਸਵੇਰੇ 8:30 ਵਜੇ ਗਾਂਧੀ ਰੋਡ 'ਤੇ ਸਥਿਤ ਸਵਰਗ ਆਸ਼ਰਮ ਵਿਖੇ ਹੋਵੇਗੀ |
ਪਿਛਲੀ ਖ਼ਬਰ ਨਿਹੰਗ ਸਿੰਘ ਜਥੇਬੰਦੀਆਂ ਨੇ ਡਾ. ਫਕੀਰ ਮੁਹੰਮਦ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਚੋਣਾਂ 'ਚ ਸ਼ਾਨਦਾਰ ਜਿੱਤ ਨੇ ਵਿਧਾਇਕ ਢੋਸ ਦੀ ਵਧੀਆ ਕਾਰਜਸ਼ੈਲੀ ਦੀ ਗਵਾਹੀ ਭਰੀ-ਸਰਪੰਚ ਮਸਤੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।