07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਿਹੰਗ ਸਿੰਘ ਜਥੇਬੰਦੀਆਂ ਨੇ ਡਾ. ਫਕੀਰ ਮੁਹੰਮਦ ਨੂੰ ਸਨਮਾਨਿਤ ਕੀਤਾ

ਅਜੀਤ ਡੈਸਕ 26-12-2025
ਨਿਹਾਲ ਸਿੰਘ ਵਾਲਾ, 25 ਦਸੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਡਾਕਟਰ ਫਕੀਰ ਮੁਹੰਮਦ ਚੇਅਰਮੈਨ ਮੁਸਲਿਮ ਫਰੰਟ ਪੰਜਾਬ ਤੇ ਪ੍ਰਧਾਨ ਅਲਾਇੰਸ ਇੰਟਰਨੈਸ਼ਨਲ ਕਲੱਬ ਦੀ ਸਮਾਜ ਸੇਵਾ ਨੂੰ ਦੇਖਦਿਆਂ ਹੋਇਆਂ ਇਲਾਕੇ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਭੋਲਾ ਸਿੰਘ ਹਿੰਮਤਪੁਰਾ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਪਿਛਲੇ ਦਿਨੀਂ ਅਲਾਇੰਸ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਤੇ ਉਨ੍ਹਾਂ ਦੇ ਪ੍ਰਧਾਨ ਡਾ. ਫਕੀਰ ਮੁਹੰਮਦ ਤੇ ਜਨਰਲ ਸਕੱਤਰ ਡਾ. ਸ਼ਿਵਦੇਵ ਸਿੰਘ ਨੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ 'ਚ ਨਸ਼ਾ ਵਿਰੋਧੀ ਮੁਹਿੰਮ ਚਲਾਉਂਦਿਆਂ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਦਿਨਾਂ 'ਚ ਸ਼ਰਾਬ ਛੱਡਣ ਤੇ ਹੋਰ ਨਸ਼ੇ ਛੱਡਣ ਦੀ ਪੇ੍ਰਰਨਾ ਦਿੰਦੇ ਹੋਏ ਜਾਗਰੂਕ ਕੀਤਾ ਤੇ ਕਿਹਾ ਕਿ ਦਵਾਈ ਦੀਪ ਹਸਪਤਾਲ ਤੋਂ ਮੁਫਤ ਉਪਲਬਧ ਕਰਵਾਈ ਜਾਵੇਗੀ | ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਡਾ. ਫਕੀਰ ਮੁਹੰਮਦ ਤੇ ਡਾ. ਹਰਗੁਰਪ੍ਰਤਾਪ ਸਿੰਘ ਨੂੰ ਇਸ ਸੇਵਾ ਦੇ ਕਾਰਜ ਵਜੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਵਿਦਿਆਰਥਣ ਅਰਸ਼ਦੀਪ ਕੌਰ ਦਾ ਅਸ਼ੋਕ ਸਮਾਰਕ ਨਾਲ ਸਨਮਾਨ ਅਗਲੀ ਖ਼ਬਰ ਚੇਅਰਮੈਨ ਪ੍ਰਵੀਨ ਗਰਗ, ਯੋਗੇਸ਼ ਗਰਗ, ਸੁਨੀਲ ਗਰਗ ਤੇ ਅਨੂਪ ਗਰਗ ਨੂੰ ਸਦਮਾ-ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।