06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਿਦਿਆਰਥਣ ਅਰਸ਼ਦੀਪ ਕੌਰ ਦਾ ਅਸ਼ੋਕ ਸਮਾਰਕ ਨਾਲ ਸਨਮਾਨ

ਅਜੀਤ ਡੈਸਕ 26-12-2025
ਨਿਹਾਲ ਸਿੰਘ ਵਾਲਾ, 25 ਦਸੰਬਰ (ਸੁਖਦੇਵ ਸਿੰਘ ਖਾਲਸਾ)-ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਸਪੁੱਤਰੀ ਨਿਰਭੈ ਸਿੰਘ ਵਾਸੀ ਤਖਤੂਪੁਰਾ ਨੇ ਆਈ. ਆਈ. ਟੀ. ਮੁੰਬਈ (ਬੰਬੇ) ਵਿਖੇ ਆਯੋਜਿਤ ਅੰਤਰਰਾਸ਼ਟਰੀ ਮਾਡਲ ਯੂਨਾਈਟਿਡ ਨੇਸ਼ਨ ਈ. ਸਬਮਿਟ 2025 'ਚ ਹਿੱਸਾ ਲਿਆ ਤੇ ਸਕੂਲ ਦੀ ਤਰਜਮਾਨੀ ਕਰਦਿਆਂ ਦੂਸਰਾ ਸਥਾਨ ਹਾਸਲ ਕੀਤਾ | ਉਪਰੰਤ ਅਰਸ਼ਦੀਪ ਕੌਰ ਨੇ ਭਾਰਤ ਸਰਕਾਰ ਦੁਆਰਾ ਆਯੋਜਿਤ ਯੂਥ ਪ੍ਰੋਗਰਾਮ 'ਚ ਭਾਗ ਲਿਆ ਜਿੱਥੇ ਅਰਸ਼ਦੀਪ ਕੌਰ ਨੂੰ ਰਾਸ਼ਟਰਪਤੀ ਭਵਨ ਵਲੋਂ ਅਸ਼ੋਕ ਸਮਾਰਕ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸੰਸਥਾ ਦੇ ਗਣਿਤ ਵਿਸ਼ੇ ਦੇ ਅਧਿਆਪਕ ਰੂਜ਼ਲ ਠਾਕੁਰ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਅਰਸ਼ਦੀਪ ਕੌਰ ਨਾਸਾ ਨਾਲ ਮਿਲ ਕੇ ਵੀ ਕਈ ਪ੍ਰੋਜੈਕਟ ਸਰ ਕਰ ਚੁੱਕੀ ਹੈ ਤੇ ਸਾਲ 2019-20 'ਚ ਨਾਸਾ ਵਲੋਂ 2.5 ਲੱਖ ਦੀ ਸਕਾਲਰਸ਼ਿਪ ਰਾਸ਼ੀ ਵੀ ਹਾਸਲ ਕਰ ਚੁੱਕੀ ਹੈ | ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਤਕਨੀਕੀ ਮਹਿਕਮੇ ਨਾਲ ਮਿਲ ਕੇ ਕਈ ਪ੍ਰਾਜੈਕਟ ਕਰ ਰਹੀ ਹੈ | ਇਸ ਪ੍ਰਾਪਤੀ ਲਈ ਸੰਸਥਾ ਦੇ ਚੇਅਰਮੈਨ ਜਗਜੀਤ ਸਿੰਘ ਯੂ. ਐਸ. ਏ., ਚੇਅਰਪਰਸਨ ਸੁਖਦੀਪ ਕੌਰ ਯੂ. ਐਸ. ਏ., ਐਮ. ਡੀ. ਕਸ਼ਮੀਰ ਸਿੰਘ, ਪਿ੍ੰਸੀਪਲ ਪਰਮਜੀਤ ਕੌਰ ਹੂੰਝਣ, ਵਾਈਸ ਪਿ੍ੰਸੀਪਲ ਹਰਦੀਪ ਸਿੰਘ ਚਕਰ, ਕੋਆਰਡੀਨੇਟਰ ਤੇ ਸਮੂਹ ਅਧਿਆਪਕਾਂ ਵਲੋਂ ਸਕੂਲ ਕੈਂਪਸ 'ਚ ਪੱੁਜਣ 'ਤੇ ਅਰਸ਼ਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ |
ਪਿਛਲੀ ਖ਼ਬਰ ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਅਗਲੀ ਖ਼ਬਰ ਨਿਹੰਗ ਸਿੰਘ ਜਥੇਬੰਦੀਆਂ ਨੇ ਡਾ. ਫਕੀਰ ਮੁਹੰਮਦ ਨੂੰ ਸਨਮਾਨਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।