26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ <br/>

ਅਜੀਤ ਡੈਸਕ 29-12-2025
ਮਲੋਟ, 28 ਦਸੰਬਰ (ਪਾਟਿਲ)-ਮਲੋਟ 'ਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਤੇ ਆਗੂਆਂ ਵਲੋਂ ਵਾਰਡਾਂ ਵਿਚ ਚੋਣਾਂ ਲੜਨ ਲਈ ਦਾਅਵੇਦਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | ਇਸ ਦੇ ਨਾਲ ਹੀ ਪਾਰਟੀ ਆਗੂਆਂ ਵਲੋਂ ਵੀ ਚੋਣਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ | ਸਭ ਤੋਂ ਵੱਧ ਦਾਅਵੇਦਾਰੀਆਂ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਲੋਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਕਈ ਵਾਰਡਾਂ 'ਚ ਇਕ ਤੋਂ ਵੱਧ ਦਾਅਵੇਦਾਰ ਹੋਣ ਨਾਲ ਅੰਦਰੂਨੀ ਖਿੱਚਤਾਣ ਦੇ ਆਸਾਰ ਵੀ ਬਣਦੇ ਨਜ਼ਰ ਆ ਰਹੇ ਹਨ | ਮਲੋਟ ਹਲਕੇ ਦੀ ਵਿਧਾਇਕਾ ਤੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਹਾਲੇ ਤੱਕ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ | ਇਸੇ ਤਰ੍ਹਾਂ ਪਾਰਟੀ ਦੇ ਜ਼ਿਲ੍ਹਾ ਪੱਧਰੀ ਆਗੂ ਵੀ ਇਸ ਮਾਮਲੇ 'ਤੇ ਚੁੱਪੀ ਸਾਧੇ ਹੋਏ ਹਨ | ਹਾਲਾਂਕਿ ਸੰਭਾਵੀ ਉਮੀਦਵਾਰ ਆਪਣੇ-ਆਪਣੇ ਆਗੂਆਂ ਨੂੰ ਰੁਝਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ | ਪ੍ਰਸ਼ਾਸਨ ਵਲੋਂ ਵਾਰਡ ਵਾਈਜ਼ ਰਾਖਵੇਂਕਰਨ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਚੋਣ ਮੈਦਾਨ 'ਚ ਉਤਰਣ ਦੇ ਇੱਛੁਕ ਵਰਕਰ ਹੋਰ ਵੀ ਜ਼ਿਆਦਾ ਸਰਗਰਮ ਹੋ ਗਏ ਹਨ | ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ | ਵਾਰਡਾਂ ਵਿਚ ਬਿਨ੍ਹਾਂ ਕਿਸੇ ਭਾਈਵਾਲੀ ਦੇ ਉਮੀਦਵਾਰ ਖੜ੍ਹੇ ਕਰਨ ਲਈ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਪਿੱਛੇ ਨਹੀਂ ਹਨ | ਬੀਤੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਲੋਟ ਫੇਰੀ ਤੋਂ ਬਾਅਦ ਕਾਂਗਰਸ ਵਿਚ ਗਤੀਵਿਧੀਆਂ ਵਿਚ ਤੇਜ਼ੀ ਆਈ ਹੈ | ਰੁੱਸੇ ਵਰਕਰਾਂ ਤੇ ਆਗੂਆਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਾਰਟੀ ਵਿਚ ਨਵੀਂ ਜਾਨ ਫੂਕੀ ਜਾ ਸਕੇ | ਇਸ ਸਾਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਚੁੱਪਚਾਪ ਆਪਣੀ ਚੋਣੀ ਰਣਨੀਤੀ ਤਿਆਰ ਕਰਦਾ ਦਿਖਾਈ ਦੇ ਰਿਹਾ ਹੈ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਹੇਠ ਪਾਰਟੀ ਵਰਕਰ ਕਾਫ਼ੀ ਅਨੁਸ਼ਾਸਿਤ ਢੰਗ ਨਾਲ ਚੋਣਾਂ ਦੀ ਤਿਆਰੀ ਵਿਚ ਜੁਟੇ ਹੋਏ ਹਨ | ਜਿੱਥੇ ਵੱਖ-ਵੱਖ ਪਾਰਟੀਆਂ ਆਪਣੇ-ਆਪਣੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ 'ਤੇ ਵੋਟਾਂ ਮੰਗਣ ਦੀ ਤਿਆਰੀ ਕਰ ਰਹੀਆਂ ਹਨ, ਉੱਥੇ ਵੋਟਰ ਵੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੀ ਤੁਲਨਾ ਕਰਕੇ ਫ਼ੈਸਲਾ ਕਰਨ ਦੀ ਗੱਲ ਕਰ ਰਹੇ ਹਨ |

ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀ. ਸੈਕੰ. ਸਕੂਲ ਪੰਜਗਰਾੲੀਂ ਕਲਾਂ 'ਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਕਰਵਾਇਆ ਅਗਲੀ ਖ਼ਬਰ ਡਰੋਲੀ ਭਾਈ ਸਕੂਲ ਦੇ ਸਾਇੰਸ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।