19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਨਮਾਨ ਸਮਾਗਮ ਦੌਰਾਨ ਪੈਨਸ਼ਨਰਜ਼ ਨੇ ਅਹਿਮ ਮੰਗਾਂ ਸੰਬੰਧੀ ਕੀਤੀ ਚਰਚਾ <br/>

ਅਜੀਤ ਡੈਸਕ 17-06-2025

ਸੰਗਰੂਰ, 16 ਜੂਨ (ਅਮਨਦੀਪ ਸਿੰਘ ਬਿੱਟਾ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਪੈਨਸ਼ਨਰਜ਼ ਦਫ਼ਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮਹੀਨਾਵਾਰ ਜਨਮ ਦਿਨ ਸਨਮਾਨ ਸਮਾਰੋਹ ਭੁਪਿੰਦਰ ਸਿੰਘ ਜੱਸੀ ਪ੍ਰਧਾਨ ਦੀ ਅਗਵਾਈ ਵਿਚ ਕੀਤਾ ਗਿਆ | ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਅਹਿਮਦਾਬਾਦ ਜਹਾਜ਼ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਵੱਖ ਵੱਖ ਬੁਲਾਰਿਆਂ ਦਰਸ਼ਨ ਸਿੰਘ ਨੌਰਥ ਜ਼ਿਲ੍ਹਾ ਸਕੱਤਰ, ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਸਿੰਘ ਗੁੱਡੂ ਸਰਪ੍ਰਸਤ, ਪਵਨ ਕੁਮਾਰ ਸਿੰਗਲਾ, ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈੱਸ ਸਕੱਤਰ, ਓ ਪੀ ਅਰੋੜਾ, ਲਾਭ ਸਿੰਘ ਖ਼ਜ਼ਾਨਚੀ, ਸਤਪਾਲ ਸਿੰਗਲਾ, ਗਿਆਨ ਚੰਦ ਸਿੰਗਲਾ ਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਅਤੇ ਪਰਿਵਾਰਕ ਸੁਖ ਸ਼ਾਂਤੀ ਦੀ ਕਾਮਨਾ ਕੀਤੀ | ਬੁਲਾਰਿਆਂ ਵਲੋਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ 2.59 ਫੈਕਟਰ ਲਾਗੂ ਕਰਨ, ਮੈਡੀਕਲ ਭੱਤੇ ਵਿਚ ਵਾਧਾ, ਡੀ ਏ ਕਿਸ਼ਤਾਂ ਆਦਿ ਸਬੰਧੀ ਵਾਰ ਵਾਰ ਮੀਟਿੰਗਾਂ ਲਈ ਸਦਾ ਦੇ ਕੇ ਮੌਕੇ ਤੇ ਮੀਟਿੰਗ ਮੁਲਤਵੀ ਕਰ ਦੇਣ ਵਾਲੀ ਸਰਕਾਰ ਦੀ ਟਾਲ ਮਟੋਲ ਨੀਤੀ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਲੁਧਿਆਣਾ ਵਿਚ ਹੋਣ ਵਾਲੀ ਜ਼ਿਮਨੀ ਚੋਣ ਵਿਚ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ | ਭੁਪਿੰਦਰ ਸਿੰਘ ਜੱਸੀ ਨੇ ਪੈਨਸ਼ਨਰਜ਼ ਸਾਥੀਆਂ ਨੂੰ ਸਾਂਝੇ ਫਰੰਟ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਅਤੇ ਪ੍ਰੋਗਰਾਮ ਬਾਰੇ ਦੱਸਿਆ | ਇਸ ਮੌਕੇ ਤੇ ਪਵਿੱਤਰ ਕੌਰ ਗਰੇਵਾਲ, ਮਹੇਸ਼ ਜੌਹਰ, ਮਾਸਟਰ ਫ਼ਕੀਰ ਚੰਦ, ਓ ਪੀ ਛਾਬੜਾ, ਮੀਤ ਸਕਰੌਦੀ ਵੱਲੋਂ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਰਾਜ ਕੁਮਾਰ ਬਾਂਸਲ, ਰਾਜ ਸਿੰਘ ਦੀ ਦੇਖ ਰੇਖ ਹੇਠ ਜਨਮ ਦਿਨ ਵਾਲੇ ਸਾਥੀਆਂ ਕ੍ਰਿਸ਼ਨ ਜੋਸ਼ੀ, ਰਾਜ ਕੁਮਾਰ ਬਾਂਸਲ ਅਮਰੀਕ ਸਿੰਘ ਹੱਥਣ, ਜਨਕ ਰਾਜ ਜੋਸ਼ੀ, ਰਾਜਿੰਦਰ ਸਿੰਘ, ਪੀ ਸੀ ਬਾਘਾ, ਮਨਮੋਹਨ ਸਿੰਘ, ਅਸ਼ੋਕ ਚੌਹਾਨ, ਬਲਜਿੰਦਰ ਸਿੰਘ, ਪਵਨ ਕੁਮਾਰ, ਚਮਕੌਰ ਚੰਦ, ਆਸ਼ਾ ਰਾਣੀ, ਬੰਤ ਕੌਰ ਜਵੰਦਾ ਆਦਿ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਜਸਪਾਲ ਸ਼ਰਮਾ, ਰਣਜੀਤ ਸਿੰਘ, ਸ਼ੇਰ ਸਿੰਘ ਬਾਲੇਵਾਲ, ਸੁਰਿੰਦਰ ਸਿੰਘ ਸੋਢੀ, ਪ੍ਰੀਤਮ ਸਿੰਘ ਕਾਂਝਲਾ, ਸੁਰਿੰਦਰ ਗਰਗ, ਕਿਸ਼ੋਰ ਲਾਲ, ਮਲਕੀਤ ਸਿੰਘ ਥਾਣੇਦਾਰ, ਬਲਦੇਵ ਸਿੰਘ ਰਤਨ, ਅਸ਼ੋਕ ਕੁਮਾਰ, ਵੈਦ ਹਾਕਮ ਸਿੰਘ, ਮੋਹਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸਾਥੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ <br/> ਅਗਲੀ ਖ਼ਬਰ ਫ਼ੀਲਡ ਅਫ਼ਸਰ ਨੇ ਮਲੇਰਕੋਟਲਾ ਦੇ ਫ਼ਰਦ ਕੇਂਦਰ ਤੇ ਤਹਿਸੀਲ ਦਫ਼ਤਰ ਦੀ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।