ਅਹਿਮਦਗੜ੍ਹ, 16 ਜੂਨ (ਸੁਖਜੀਤ ਸਿੰਘ ਖੇੜਾ)-ਸਥਾਨਕ ਸ਼ਹਿਰ ਦੇ ਅੱਡਾ ਰਾਏਕੋਟ ਵਿਖੇ ਇੱਕ ਦੁਕਾਨ ਦੇ ਅੱਗੇ ਇੱਕ ਵਿਅਕਤੀ ਦੀ ਭੇਦ ਭਰੀ ਹਾਲਤ 'ਚ ਲਾਸ਼ ਬਰਾਮਦ ਹੋਈ ਹੈ | ਸਥਾਨਕ ਦੁਕਾਨਦਾਰਾਂ ਵਲੋਂ ਜਦੋਂ ਪੁਲਿਸ ਨੂੰ ਸਵੇਰ ਵੇਲੇ ਹੀ ਜਾਣਕਾਰੀ ਦੇ ਦਿੱਤੀ ਗਈ ਸੀ | ਨੇੜੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰੇ ਵੇਲੇ ਇਸ ਵਿਅਕਤੀ ਦੇ ਸਾਹ ਚੱਲ ਰਹੇ ਸਨ | ਪਰ ਅਫ਼ਸੋਸ ਦੀ ਗੱਲ ਹੈ ਕਿ ਪੁਲਿਸ ਕਰੀਬ ਦੁਪਹਿਰ ਵੇਲੇ ਪਹੁੰਚਦੀ ਹੈ ਜਦ ਤੱਕ ਇਹ ਵਿਅਕਤੀ ਮਰ ਚੁੱਕਾ ਸੀ | ਮੌਕੇ ਤੇ ਦੇਖਣ ਨੂੰ ਇਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਵੀ ਵਹਿਆ ਹੋਇਆ ਸੀ | ਦੇਖਣ ਨੂੰ ਕੱਪੜਿਆਂ ਤੋਂ ਜਾਪ ਰਿਹਾ ਸੀ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੋਵੇਗਾ | ਇਸ ਸਬੰਧੀ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਪਛਾਣ ਲਈ ਉਸ ਦੀਆਂ ਫ਼ੋਟੋਆਂ ਵਟਸਐਪ ਗਰੁੱਪਾਂ ਤੇ ਪਾਈਆਂ ਗਈਆਂ | ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਵਿਅਕਤੀ ਹਰਬੰਸ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਫਲੋਂਡ ਕਲਾਂ ਦਾ ਰਹਿਣ ਵਾਲਾ ਸੀ | ਸੂਚਨਾ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੀ ਪੰਚਾਇਤ ਵੀ ਪਹੁੰਚ ਚੁੱਕੀ ਸੀ ਜਿਨ੍ਹਾਂ ਤੋਂ ਪਤਾ ਚੱਲਿਆ ਕਿ ਹਰਬੰਸ ਸਿੰਘ ਦੀ ਘਰ ਵਾਲੀ ਕੁਝ ਸਾਲ ਪਹਿਲਾਂ ਹੀ ਮਰ ਚੁੱਕੀ ਹੈ ਜਿਸ ਕਾਰਨ ਉਹ ਮਾਨਸਿਕ ਪੇ੍ਰਸ਼ਾਨ ਰਹਿੰਦਾ ਸੀ | ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਨੂੰ ਪਿੰਡ ਦੀ ਪੰਚਾਇਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ |