19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮਿ੍ਤਕ ਦੇ ਵਾਰਸਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਅਜੀਤ ਡੈਸਕ 17-06-2025
ਸੰਗਰੂਰ, 16 ਜੂਨ (ਧੀਰਜ ਪਸ਼ੋਰੀਆ) - ਸਥਾਈ ਲੋਕ ਅਦਾਲਤ ਸੰਗਰੂਰ ਦੇ ਚੇਅਰਮੈਨ ਪਰਮਜੀਤ ਕੌਰ, ਮੈਂਬਰ ਐਮ.ਪੀ.ਐਮ ਦਿਲੋਂ ਅਤੇ ਮੈਂਬਰ ਬਸੰਤ ਕੁਮਾਰ ਜਿੰਦਲ ਨੇ ਇੱਕ ਸੰਯੁਕਤ ਫ਼ੈਸਲੇ ਵਿਚ ਹੁਕਮ ਸੁਣਾਇਆ ਹੈ ਕਿ ਸੜਕ ਹਾਦਸੇ ਵਿਚ ਮਿ੍ਤਕ ਦੇ ਵਾਰਿਸਾਂ ਨੂੰ ਬੀਮਾ ਕੰਪਨੀ ਪੰਜ ਲੱਖ ਰੁਪਏ ਦਾ ਮੁਆਵਜ਼ਾ ਅਦਾ ਕਰੇ | ਪੀੜਤ ਪੱਖ ਦੇ ਵਕੀਲ ਗੁਰਬਚਨ ਸਿੰਘ ਨਹਿਲ ਨੇ ਦੱਸਿਆ ਕਿ ਸ਼ਿਕਾਇਤ ਕਤਰਾਵਾਂ ਲਖਵੀਰ ਸਿੰਘ ਅਤੇ ਸਮਨਦੀਪ ਕੌਰ ਨੇ ਸ਼ਿਕਾਇਤ ਕੀਤੀ ਸੀ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਵਾਸੀ ਪਿੰਡ ਈਨਾ ਬਾਜਵਾ (ਧੂਰੀ) ਖ਼ੁਦ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਮੈਂਬਰ ਸਨ ਜੋ ਯੂਨਾਇਟਡ ਇੰਡੀਆਂ ਇੰਸੋਰੈਂਸ ਕੰਪਨੀ ਲਿਮਟਿਡ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਚਲਾਈ ਜਾ ਰਹੀ ਹੈ | 15 ਜੁਲਾਈ ਨੂੰ ਉਨ੍ਹਾਂ ਦਾ ਪਿਤਾ ਸ਼ੇਰ ਸਿੰਘ ਅਤੇ ਮਾਤਾ ਮੋਟਰਸਾਈਕਲ 'ਤੇ ਆਪਣੇ ਪਿੰਡ ਜਾ ਰਹੇ ਸਨ ਕਿ ਰਾਹ ਵਿਚ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਨਤੀਜਣ ਦੋਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨਤੀਜਣ ਦੋਨਾਂ ਦੀ ਮੌਤ ਹੋ ਗਈ | ਫਰਵਰੀ 2020 ਵਿਚ ਮਿ੍ਤਕ ਦੇ ਪੁੱਤਰ ਲਖਵੀਰ ਸਿੰਘ ਨੂੰ ਘਰੋਂ ਇੱਕ ਕਾਰਡ ਮਿਲਿਆ ਜੋ ਉਪਰੋਕਤ ਬੀਮਾ ਯੋਜਨਾ ਦਾ ਸੀ ਜਿਸ ਸਬੰਧੀ ਟੋਲ ਫ਼ਰੀ ਨੰਬਰ 'ਤੇ ਸੂਚਿਤ ਕਰ ਦਿੱਤਾ ਗਿਆ ਜਿੱਥੋਂ ਕਿਹਾ ਗਿਆ ਕਿ ਕੰਪਨੀ ਦਾ ਸਰਵੇਅਰ ਤੁਹਾਡੇ ਘਰ ਆਵੇਗਾ ਅਤੇ ਕਲੇਮ ਦੀ ਪ੍ਰੀਕਿਆ ਸ਼ੁਰੂ ਕੀਤੀ ਜਾਵੇਗੀ ਪਰ ਕੰਪਨੀ ਦਾ ਕੋਈ ਸਰਵੇਅਰ ਨਹੀ ਆਇਆ | ਮਿ੍ਤਕ ਦੇ ਪੁੱਤਰ ਵਲੋਂ ਕਲੇਮ ਲੈਣ ਲਈ ਕਈ ਵਾਰ ਬੇਨਤੀ ਕੀਤੀ ਗਈ ਪਰ ਕੋਈ ਸਾਰਥਿਕ ਨਤੀਜਾ ਨਾ ਨਿਕਲਿਆ ਕੀਤੀ ਸ਼ਿਕਾਇਤ ਤੇ ਵਕੀਲ ਗੁਰਬਚਨ ਸਿੰਘ ਨਹਿਲ ਵਲੋਂ ਪੈਰਵੀ ਕੀਤੇ ਜਾਣ ਦੇ ਸੁਣਵਾਈ ਮੁਕੰਮਲ ਹੋਣ ਤੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਕਲੇਮ 5 ਲੱਖ ਰੁਪਏ ਦੀ ਰਾਸ਼ੀ ਦਾ ਮਿ੍ਤਕ ਦੇ ਪੁੱਤਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਭੁਗਤਾਨ ਕੀਤਾ ਜਾਵੇ | ਉਸ ਤੋਂ ਬਾਅਦ 7 ਪ੍ਰਤੀਸ਼ਤ ਸਲਾਨਾ ਵਿਆਜ ਵੀ ਨਾਲ ਅਦਾ ਕਰਨਾ ਪਵੇਗਾ |
ਪਿਛਲੀ ਖ਼ਬਰ ਨੌਜਵਾਨ ਨੇ ਕੀਤਾ ਨਾਬਾਲਗ ਨਾਲ ਜਬਰ ਜਨਾਹ-ਪੁਲਿਸ ਵਲੋਂ ਕੇਸ ਦਰਜ ਅਗਲੀ ਖ਼ਬਰ ਫਲੌਂਡ ਕਲਾਂ ਵਾਸੀ ਹਰਬੰਸ ਸਿੰਘ ਦੀ ਭੇਦਭਰੀ ਹਾਲਤ 'ਚ ਲਾਸ਼ ਅਹਿਮਦਗੜ੍ਹ ਦੇ ਅੱਡਾ ਰਾਏਕੋਟ ਤੋਂ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।