18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਮੁਫ਼ਤ ਮੈਡੀਕਲ ਜਾਂਚ ਕੈਂਪ 'ਚ 250 ਦੇ ਕਰੀਬ ਮਰੀਜ਼ਾਂ ਨੇ ਲਿਆ ਲਾਹਾ <br/>

ਅਜੀਤ ਡੈਸਕ 17-06-2025
ਮਲੇਰਕੋਟਲਾ, 16 ਜੂਨ (ਮੁਹੰਮਦ ਹਨੀਫ਼ ਥਿੰਦ)-ਅਲੀ ਪਬਲਿਕ ਸਕੂਲ ਪਿੰਡ ਬਿੰਜੋਕੀ ਕਲਾਂ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦ ਅਲੀ ਅਤੇ ਪਿ੍ੰਸੀਪਲ ਸਬੀਨਾ ਅਲੀ ਖ਼ਾਨ ਦੀ ਯੋਗ ਅਗਵਾਈ ਹੇਠ ਅਤੇ ਨੈਸ਼ਨਲ ਵੈੱਲਫੇਅਰ ਮੂਵਮੈਂਟ ਦੇ ਸਹਿਯੋਗ ਸਦਕਾ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਇੰਡੀਅਨ ਓਵਰਸੀਜ਼ ਕਾਂਗਰਸ (ਯੂ.ਕੇ) ਦੇ ਪ੍ਰਧਾਨ ਅਤੇ ਹਲਕਾ ਅਮਰਗੜ੍ਹ ਦੇ ਸਿਰਕੱਢ ਨੌਜਵਾਨ ਆਗੂ ਕਮਲਪ੍ਰੀਤ ਸਿੰਘ ਕਮਲ ਧਾਲੀਵਾਲ ਨੇ ਸ਼ਮੂਲੀਅਤ ਕਰ ਕੇ ਸਮੂਹ ਪ੍ਰਬੰਧਕਾਂ ਨੂੰ ਇਸ ਨੇਕ ਕਾਰਜ ਲਈ ਮੁਬਾਰਕਬਾਦ ਦਿੱਤੀ, ਉੱਥੇ ਹੀ ਉਨ੍ਹਾਂ ਨੇ ਡਾਕਟਰ ਸਹਿਬਾਨਾਂ, ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦ ਅਲੀ ਨੇ ਕਿਹਾ ਕਿ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ 250 ਦੇ ਕਰੀਬ ਪੁੱਜੇ ਮਰੀਜ਼ਾਂ ਨੇ ਕੈਂਪ ਦਾ ਲਾਹਾ ਲਿਆ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਨ੍ਹਾਂ ਵਲੋਂ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਜਾਂਚ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ | ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ ਦਿਮਾਗ਼ੀ ਰੋਗਾਂ ਦੇ ਮਾਹਿਰ ਡਾਕਟਰ ਡਾਕਟਰ ਸ਼ਾਜ਼ੀਆ ਅੰਜੁਮ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮੁਹੰਮਦ ਸਲਮਾਨ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸਰੂਪ ਸਿੰਘ ਖੋਖਰ, ਅÏਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸ਼੍ਰੀਮਤੀ ਅੰਮਿ੍ਤਾ ਕੌਰ, ਆਮ ਰੋਗਾਂ ਦੇ ਮਾਹਿਰ ਡਾਕਟਰ ਸਦੀਕ ਸਾਹਿਲ, ਆਮ ਰੋਗਾਂ ਦੇ ਮਾਹਿਰ ਡਾਕਟਰ ਓਵੈਸ ਸਦੀਕ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਹੈਬ ਅਸਲਮ ਨੇ ਆਏ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਕਮਲ ਧਾਲੀਵਾਲ, ਅਰਸ਼ਦ ਅਲੀ ਐਮ.ਡੀ, ਚੇਤਨ ਸਿੰਘ, ਸਰਪੰਚ ਨਰੇਸ਼ ਕੁਮਾਰ ਕਾਲਾ ਨਾਰੀਕੇ, ਪਹਿਲਵਾਨ ਸਰਪੰਚ ਮੁਹੰਮਦ ਰਮਜ਼ਾਨ ਜਾਨੀ, ਸਰਪੰਚ ਜ਼ਹੀਰ ਖ਼ਾਨ ਬਿੰਜੋਕੀ ਕਲਾਂ, ਪੱਤਰਕਾਰ ਅਨਵਾਰ ਮਹਿਬੂਬ, 'ਮਾਕਾ' ਦੇ ਪ੍ਰਧਾਨ ਮੁਹੰਮਦ ਜਾਵੇਦ, ਅਜ਼ਹਰ ਮੁਨੀਮ ਸਹਾਰਾ ਕਲੱਬ, ਪੱਤਰਕਾਰ ਮੁਹੰਮਦ ਅਸਲਮ ਨਾਜ਼, ਸਰਪੰਚ ਮੁਹੰਮਦ ਸ਼ਮਸ਼ਾਦ ਉਪੋਕੀ, ਮੁਹੰਮਦ ਫ਼ਾਰੂਕ, ਮੁਹੰਮਦ ਸਲਾਮਦੀਨ, ਮੁਹੰਮਦ ਸੁਲੇਮਾਨ ਅਤੇ ਸਮੂਹ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਦੀ ਕਾਰਵਾਈ ਵਾਇਸ ਪਿ੍ੰਸੀਪਲ ਮੈਡਮ ਰੀਤਿਕਾ ਸ਼ਾਹੀ ਨੇ ਬਾਖ਼ੂਬੀ ਢੰਗ ਨਾਲ ਨਿਭਾਈ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਰਹਿਣ ਦਾ ਐਲਾਨ ਅਗਲੀ ਖ਼ਬਰ ਐਵਾਰਡ ਮਿਲਣ 'ਤੇ ਪਿ੍ੰਸੀਪਲ ਨੰੂ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।