ਛਾਜਲੀ, 17 ਜੂਨ (ਅਜਾਇਬ ਸਿੰਘ ਨੀਲੋਵਾਲ)-ਨੇੜਲੇ ਪਿੰਡ ਉਗਰਾਹਾਂ ਵਿਖੇ ਪਾਲਤੂ ਕੁੱਤੇ ਨੂੰ ਲੈ ਕੇ ਹੋਈ ਲੜਾਈ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਹਰਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਉਗਰਾਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਸ਼ਾਮ ਵੇਲੇ ਉਸ ਦਾ ਲੜਕਾ ਪ੍ਰਦੀਪ ਸਿੰਘ ਆਪਣੇ ਦੋਸਤਾਂ ਨਾਲ ਸਾਡੇ ਪਾਲਤੂ ਕੁੱਤੇ ਨੂੰ ਪਿੰਡ ਦੀ ਧਰਮਸਾਲਾ ਵਿਚ ਘੁੰਮਾ ਰਹੇ ਸੀ ਤਾਂ ਗੋਰਾ ਸਿੰਘ ਨਾਮੀ ਵਿਅਕਤੀ ਨੇ ਸ਼ਰਾਬੀ ਹਾਲਤ ਵਿਚ ਉਨ੍ਹਾਂ ਕੋਲ ਆ ਕੇ ਕੁੱਤੇ ਦਾ ਗਲਾ ਘੋਟ ਦਿੱਤਾ ਅਤੇ ਜਦੋਂ ਉਸਦੇ ਲੜਕੇ ਨੇ ਹਟਾਇਆ ਤਾਂ ਉਸ ਦੇ ਥੱਪੜ ਮਾਰਿਆ | ਜਿਸ ਨੰੂ ਉਨ੍ਹਾਂ ਨੇ ਛੁਡਾ ਦਿੱਤਾ ਅਤੇ ਗੋਰਾ ਸਿੰਘ ਨੂੰ ਉਸ ਦੇ ਘਰ ਛੱਡਣ ਲਈ ਚਲਾ ਗਿਆ, ਜਿੱਥੇ ਗੋਰਾ ਸਿੰਘ ਗਾਲਾ ਕੱਢਣ ਲੱਗ ਪਿਆ ਤਾਂ ਰੋਕਣ ਤੇ ਉਸ ਦੀ ਕੁੱਟਮਾਰ ਕੀਤੀ ਅਤੇ ਮਾਰ ਦੇਣ ਦੀ ਨੀਅਤ ਨਾਲ ਲੋਹੇ ਦੇ ਰਾਡ ਨਾਲ ਹਮਲਾ ਕਰ ਦਿੱਤਾ | ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨਾਂ ਤੇ ਕਥਿਤ ਦੋਸ਼ੀ ਤੇ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ |