ਦਿੜ੍ਹਬਾ ਮੰਡੀ, 18 ਜੂਨ (ਜਸਵੀਰ ਸਿੰਘ ਅÏਜਲਾ) - ਪਹਿਲੀ ਹਲਕੀ ਬਰਸਾਤ ਦੇ ਨਾਲ ਹੀ ਨਗਰ ਪੰਚਾਇਤ ਕਮੇਟੀ ਦਿੜ੍ਹਬਾ ਦੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ, ਉੱਥੇ ਹੀ ਵੱਖੋ-ਵੱਖਰੇ ਵਾਰਡਾਂ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਗੰਦੇ ਪਾਣੀ ਵਿਚ ਦੀ ਗੁਜ਼ਰ ਰਹੇ ਹਨ ਅਤੇ ਮੁਹੱਲਾ ਵਾਸੀਆਂ ਨੇ ਨਗਰ ਪੰਚਾਇਤ ਕਮੇਟੀ ਤੇ ਇਲਜ਼ਾਮ ਲਗਾਏ ਕਿ ਨਗਰ ਪੰਚਾਇਤ ਕਮੇਟੀ ਕਦੇ ਵੀ ਅਜਿਹੇ ਹਲਾਤਾਂ ਵਿਚ ਲੋਕਾਂ ਦੀ ਸੁੱਧ ਬੁੱਧ ਨਹੀਂ ਲੈਂਦੀ, ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਪਏ ਹਨ | ਜਦੋਂ ਪੱਤਰਕਾਰਾਂ ਦੀ ਟੀਮ ਨੇ ਬਰਸਾਤ ਪੈਂਦੇ ਸਮੇਂ ਹੀ ਸ਼ਹਿਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਲੋਕ ਬਿਲਕੁਲ ਸੱਚ ਬੋਲ ਰਹੇ ਸਨ | ਲੋਕਾਂ ਦਾ ਕਹਿਣਾ ਸੀ ਕਿ ਅਸੀਂ ਨਰਕ ਭਰੀ ਜ਼ਿੰਦਗੀ ਜਿਉ ਰਹੇ ਹਾਂ ਪਰ ਨਗਰ ਪੰਚਾਇਤ ਕਮੇਟੀ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ | ਵੇਖਣਾ ਇਹ ਹੋਵੇਗਾ ਕਿ ਦਿੜਬੇ ਦੇ ਪ੍ਰਸ਼ਾਸਨ ਅਧਿਕਾਰੀਆਂ ਦੀ ਕੰੁਭਕਰਨ ਵਾਲੀ ਨੀਂਦ ਕਦੋਂ ਖੁੱਲੇ੍ਹਗੀ |