31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡਾ: ਰੁਪੇਸ਼ ਸਿੰਗਲਾ ਨੇ ਚਿੱਟੇ ਮੋਤੀਏ ਸੰਬੰਧੀ ਕੀਤਾ ਜਾਗਰੂਕ <br/>

ਅਜੀਤ ਡੈਸਕ 19-06-2025
ਬਰਨਾਲਾ, 18 ਜੂਨ (ਨਰਿੰਦਰ ਅਰੋੜਾ)-ਸਥਾਨਕ ਦਾਣਾ ਮੰਡੀ ਰੋਡ 'ਤੇ ਸਥਿਤ ਪ੍ਰੇਮ ਅੱਖਾਂ ਦਾ ਹਸਪਤਾਲ ਵਿਖੇ ਅੱਖਾਂ ਦੇ ਮਾਹਰ ਡਾ: ਰੁਪੇਸ਼ ਸਿੰਗਲਾ ਵਲੋਂ ਚਿੱਟੇ ਮੋਤੀਏ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਚਿੱਟਾ ਮੋਤੀਆ ਮਤਲਬ ਟੈਟਾਰਿਟ ਹੁੰਦਾ ਹੈ | ਜੋ ਕਿ ਵੱਡੀ ਉਮਰ ਦੇ ਵਿਅਕਤੀਆਂ ਵਿਚ ਬਣਦਾ ਹੈ | ਪਰ ਕੁੱਝ ਕਾਰਨਾਂ ਤੋਂ ਛੋਟੇ ਬੱਚਿਆਂ ਵਿਚ ਵੀ ਹੋ ਸਕਦਾ ਹੈ | ਛੋਟੇ ਬੱਚਿਆਂ 'ਚ ਚਿੱਟਾ ਮੋਤੀਆ ਜਮਾਂਦਰੂ ਤੌਰ 'ਤੇ, ਲੰਬਾ ਸਮਾਂ ਅੰਗਰੇਜ਼ੀ ਤੇ ਦੇਸੀ ਦਵਾਈਆਂ ਦਾ ਸੇਵਨ ਕਰ ਕੇ ਜਾਂ ਕਿਸੇ ਚੱਲ ਰਹੀ ਲੰਮੇ ਸਮੇਂ ਤੋਂ ਬਿਮਾਰੀ ਕਰ ਕੇ ਜਾਂ ਸੱਟ ਲੱਗਣ ਕਰ ਕੇ ਜਾਂ ਇਲੈਕਟਿ੍ਕ ਕਰੰਟ ਲੱਗਣ ਕਾਰਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਸਿਰ ਆਪਣੀਆਂ ਅੱਖਾਂ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ | ਜੇਕਰ ਕਿਸੇ ਨੂੰ ਵੀ ਚਿੱਟੇ ਮੋਤੀਏ ਦੀ ਸ਼ਿਕਾਇਤ ਲੱਗਦੀ ਹੈ ਤਾਂ ਤੁਰੰਤ ਲੈਂਜ ਪਵਾਉਣਾ ਚਾਹੀਦਾ ਹੈ ਜਾਂ ਫਿਰ ਆਪ੍ਰੇਸ਼ਨ ਕਰਵਾਉਣਾ ਚਾਹੀਦਾ ਹੈ | ਕਿਉਂਕਿ ਅੱਖਾਂ ਦੀ ਰੌਸ਼ਨੀ ਨਾਲ ਹੀ ਸੰਸਾਰ ਹੈ |

ਪਿਛਲੀ ਖ਼ਬਰ ਸਰੌਦ ਪਰਿਵਾਰ ਨੂੰ ਸਦਮਾ, ਮਾਮੀ ਦਾ ਦਿਹਾਂਤ <br/> ਅਗਲੀ ਖ਼ਬਰ ਲਾਹਣ ਤੇ ਭੁੱਕੀ ਬਰਾਮਦ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।