31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦ ਗਰੈਂਡ ਪ੍ਰੀ ਸਕੂਲ ਦੇ ਸਮਰ ਕੈਂਪ ਦੌਰਾਨ ਬੱਚਿਆਂ ਨੇ ਮਾਣਿਆ ਆਨੰਦ <br/>

ਅਜੀਤ ਡੈਸਕ 19-06-2025
ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਦ ਗਰੈਂਡ ਪ੍ਰੀ ਸਕੂਲ ਵਲੋਂ ਗਰਮੀ ਦੀਆਂ ਛੁੱਟੀਆਂ 'ਚ ਇਕ ਸਮਰ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਦੋ ਤੋਂ ਸੱਤ ਸਾਲ ਦੇ ਬੱਚਿਆਂ ਨੇ ਭਾਗ ਲਿਆ ਇਸ ਸਮਰ ਕੈਂਪ ਦੌਰਾਨ ਬੱਚਿਆਂ ਅੰਦਰ ਪਾਣੀ ਦਾ ਡਰ ਕੱਢਣ ਲਈ ਸਵਿਮਿੰਗ ਸਿਖਲਾਈ ਦਿੱਤੀ ਗਈ | ਇੱਥੋਂ ਤੱਕ ਕਿ ਦੋ ਦੋ ਸਾਲ ਦੇ ਬੱਚਿਆਂ ਵੀ ਸਵਿਮਿੰਗ ਪੂਲ ਵਿਚ ਜਾਂਦੇ ਰਹੇ | ਕੈਂਪ ਦੌਰਾਨ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਰਾਹੀਂ ਬੱਚੇ ਦਾ ਪੂਰਨ ਤੌਰ 'ਤੇ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ | ਇਸ 15 ਦਿਨ ਦੇ ਪ੍ਰੋਗਰਾਮ ਵਿਚ ਬੱਚਿਆਂ ਨੂੰ ਆਰਟ ਐਂਡ ਕਰਾਫ਼ਟ, ਸਾਇੰਸ ਐਕਸਪੈਰੀਮੈਂਟ ਅਤੇ ਸੈੱਲਫ਼ ਹਾਈਜੀਨ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ | ਸਮਰ ਕੈਂਪ ਦਾ ਸਮਾਪਤੀ ਪ੍ਰੋਗਰਾਮ ਆਡੀਟੋਰੀਅਮ ਵਿਚ ਕਰਵਾਇਆ ਗਿਆ | ਸਟੇਜ ਤੇ ਪਰਫੋਰਮੈਂਸ ਦਾ ਅਸਲ ਮੰਤਵ ਬੱਚਿਆਂ ਅੰਦਰੋਂ ਸਟੇਜ ਦਾ ਡਰ ਕੱਢਣਾ ਸੀ | ਛੋਟੇ ਛੋਟੇ ਬੱਚਿਆਂ ਨੇ ਸਟੇਜ 'ਤੇ ਬਹੁਤ ਵਧੀਆ ਪੇਸ਼ਕਸ਼ ਕੀਤੀਆਂ, ਜਿਸ ਵਿਚ ਇੰਟਰਨੈੱਟ ਜਾਗਰੂਕਤਾ ਨਾਟਕ ਕੀਤਾ ਗਿਆ, ਬੱਚਿਆਂ ਨੂੰ ਫਲਾਂ ਅਤੇ ਸਬਜ਼ੀਆਂ ਦਾ ਮਹੱਤਵ ਸਮਝਾਇਆ ਗਿਆ ਅਤੇ ਮਨੋਰੰਜਨ ਲਈ ਇੰਗਲਿਸ਼ ਅਤੇ ਪੰਜਾਬੀ ਗੀਤ ਤੇ ਡਾਂਸ ਪੇਸ਼ਕਸ਼ ਹੋਈਆਂ | ਸਕੂਲ ਦੀ ਮੈਨੇਜਮੈਂਟ ਟੀਮ ਡਾ. ਜਯੋਤੀ ਗੁਪਤਾ, ਐਡਵੋਕੇਟ ਵਿਸ਼ਾਲ ਗੋਇਲ, ਅਰਸ਼ਦੀਪ ਸਿੰਘ ਗੌਸਲ ਅਤੇ ਹਰਨਵਜੋਤ ਕੌਰ ਗੌਸਲ ਵੱਲੋਂ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਇਹ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਜਿਸ ਰਾਹੀਂ ਬੱਚਿਆਂ ਨੂੰ ਸੋਚਣ, ਪੁੱਛਣ ਅਤੇ ਖ਼ੁਦ ਕਰ ਕੇ ਸਿੱਖਣ ਲਈ ਉਤਸ਼ਾਹਿਤ ਕੀਤਾ ਗਿਆ |

ਪਿਛਲੀ ਖ਼ਬਰ ਢਿੱਲੋਂ ਪਰਿਵਾਰ ਨੂੰ ਸਦਮਾ- ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਪੰਜਾਬੀ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ- ਪੂਨੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।