ਸ਼ੇਰਪੁਰ, 18 ਜੂਨ (ਦਰਸ਼ਨ ਸਿੰਘ ਖੇੜੀ)- ਸਲੇਮਪੁਰ ਪਿੰਡ ਦੇ ਢਿੱਲੋਂ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਮਾਤਾ ਅਮਰਜੀਤ ਕੌਰ ਢਿੱਲੋਂ (70) ਸਲੇਮਪੁਰ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਗੁਰੂ ਚਰਨਾਂ ਵਿਚ ਜਾ ਬਿਰਾਜੇ | ਮਿ੍ਤਕਾ ਅਮਰਜੀਤ ਕੌਰ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਦੇ ਚਾਚੀ ਜੀ ਅਤੇ ਪੱਤਰਕਾਰ ਬਲਜੀਤ ਸਿੰਘ ਟਿੱਬਾ ਦੇ ਸੱਸ ਮਾਤਾ ਸਨ | ਇਸ ਦੁੱਖ ਦੀ ਘੜੀ ਵਿਚ ਸਰੀਕ ਹੁੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੰਤ ਹਾਕਮ ਸਿੰਘ ਗੰਡੇਵਾਲ, ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸ਼ੇਰਪੁਰ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਨਰਿੰਦਰ ਸਿੰਘ ਕਲਾਬੁਲਾ, ਚੇਅਰਮੈਨ ਬਲਵੰਤ ਸਿੰਘ ਰੰਧਾਵਾ ਮੀਮਸਾ, ਜਸਵੰਤ ਸਿੰਘ ਭੱਠਲ, ਪਿ੍ੰਸੀਪਲ ਰੋਜ਼ੀ ਥੋਮਸ ਗਿਆਂਸ ਗਲੋਬਲ ਸਕੂਲ ਸਲੇਮਪੁਰ, ਐਡਵੋਕੇਟ ਸੁਖਵਿੰਦਰ ਸਿੰਘ ਮੀਮਸਾ, ਪ੍ਰੈਸ ਕਲੱਬ ਸ਼ੇਰਪੁਰ ਤੋਂ ਇਲਾਵਾ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ , ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਸਰਪੰਚ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ, ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਨੰਬਰਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਮੁਹਤਬਰ ਲੋਕਾਂ ਨੇ ਹਰੀ ਸਿੰਘ ਢਿੱਲੋਂ ਅਤੇ ਸਾਬਕਾ ਸਰਪੰਚ ਜਗਦੇਵ ਸਿੰਘ ਢਿੱਲੋਂ ਦੇ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |