30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਿੱਧ ਬਾਬਾ ਰੌਲ ਦੇ ਸਥਾਨ 'ਤੇ ਸਾਲਾਨਾ ਮੇਲਾ ਕਰਵਾਇਆ <br/>

ਅਜੀਤ ਡੈਸਕ 19-06-2025
ਸੰਗਰੂਰ, 18 ਜੂਨ (ਦਮਨਜੀਤ ਸਿੰਘ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਬਖਸ਼ੀਵਾਲਾ ਵਿਖੇ ਸਿੱਧ ਬਾਬਾ ਰੌਲ ਦੇ ਸਥਾਨ 'ਤੇ ਮੇਲਾ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਮਨ ਨੇ ਦੱਸਿਆ ਕਿ ਇੱਥੇ ਹਰ ਸਾਲ ਮੇਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਥਾਨ ਉੱਤੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ | ਸਿੱਧ ਬਾਬਾ ਰੌਲ ਦੇ ਸਥਾਨ 'ਤੇ ਸੰਗਤਾਂ ਨੇ ਦੂਰੋਂ ਨੇੜਿਉਂ ਆ ਕੇ ਹਾਜ਼ਰੀਆਂ ਭਰੀਆਂ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ | ਮੇਲੇ ਵਿਚ ਪਹੁੰਚੇ ਕਲਾਕਾਰ ਸੁਖਰੀਤ, ਸੁਲਤਾਨ ਪੰਨਾ ਅਤੇ ਪੰਮਾ ਹਰਿਆਊ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਸੰਗਤਾਂ ਨੂੰ ਧਾਰਮਿਕ ਗੀਤਾਂ ਦੇ ਗਾਇਨ ਨਾਲ ਕੀਲੀ ਰੱਖਿਆ | ਬਾਬਾ ਅਮਨ ਨੇ ਦੱਸਿਆ ਕਿ ਇਸ ਮੌਕੇ ਦੂਰੋਂ ਨੇੜਿਉਂ ਆਈ ਸੰਗਤ ਲਈ ਲੰਗਰ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ | ਇਸ ਮੌਕੇ ਗੱਦੀ ਨਸ਼ੀਨ ਬਾਬਾ ਅਮਨ ਜਖੇਪਲ ਵਾਲਿਆਂ ਤੋਂ ਇਲਾਵਾ ਬਾਬਾ ਕੇਸਰ ਸਿੰਘ, ਸੇਵਾਦਾਰ ਰਿੰਕੂ, ਸਤਨਾਮ ਸਿੰਘ, ਸੋਨੀ, ਕਾਲਾ, ਆਸ਼ੂ, ਰਾਮ, ਸੋਨੀ, ਹਰਬੰਸ,ਅਮਨ, ਨਿਸ਼ਾ,ਪਾਲੀ, ਦੀਪੀ, ਵਕੀਲ, ਜੱਗਾ, ਗੁਰਪ੍ਰੀਤ, ਜਿੰਦਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸਤੌਜ ਨੂੰ ਅਪਗ੍ਰੇਡ ਕਰ ਕੇ ਸੀਨੀਅਰ ਸੈਕੰਡਰੀ ਬਣਾਇਆ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਬਿਜਾਈ ਅਤੇ ਪਰਾਲੀ ਪ੍ਰਬੰਧਨ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।