30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਕਾਰੀ ਹਾਈ ਸਕੂਲ ਸਤੌਜ ਨੂੰ ਅਪਗ੍ਰੇਡ ਕਰ ਕੇ ਸੀਨੀਅਰ ਸੈਕੰਡਰੀ ਬਣਾਇਆ <br/>

ਅਜੀਤ ਡੈਸਕ 19-06-2025
ਧਰਮਗੜ੍ਹ, 18 ਜੂਨ (ਗੁਰਜੀਤ ਸਿੰਘ ਚਹਿਲ) - ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਦਿਆਂ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸ਼ਹੀਦ ਹਵਾਲਦਾਰ ਜਗਸੀਰ ਸਿੰਘ ਹਾਈ ਸਕੂਲ ਸਤੌਜ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਬਣਾ ਦਿੱਤਾ ਹੈ | ਪਿੰਡ ਦੇ ਵਿਦਿਆਰਥੀਆ ਨੂੰ ਹੁਣ ਕਿਤੇ ਬਾਹਰ ਗਿਆਰਵੀਂ, ਬਾਰ੍ਹਵੀਂ ਦੀ ਪੜਾਈ ਕਰਨ ਲਈ ਨਹੀਂ ਜਾਣਾ ਪਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਇਸ ਸਕੂਲ ਵਿਖੇ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਚ ਦਾਖਲ ਹੋ ਸਕਦੇ ਹਨ | ਉਨ੍ਹਾਂ ਆਪਣੇ ਨਜ਼ਦੀਕੀ ਪਿੰਡਾਂ ਬੀਰ ਕਲਾਂ, ਬੀਰ ਖ਼ੁਰਦ ਅਤੇ ਤੋਲਾਵਾਲ ਦੇ ਵਿਦਿਆਰਥੀਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਦੀ ਪੜਾਈ ਲਈ ਇਸ ਸਕੂਲ ਵਿਖੇ ਜ਼ਰੂਰ ਦਾਖਲ ਕਰਵਾਉਣ ਕਿਉਂਕਿ ਇਸ ਸਕੂਲ ਵਿਖੇ ਵੱਖ-ਵੱਖ ਲੈਕਚਰਾਰ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਗ੍ਰਹਿਣ ਕਰਵਾਉਣਗੇ | ਪਿੰਡ ਦੀਆਂ ਵਿਦਿਆਰਥਣਾਂ ਦੇ ਮਾਪਿਆਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਦਸਵੀਂ ਜਮਾਤ ਦੀ ਪੜਾਈ ਤੋ ਬਾਅਦ ਅਗਲੇਰੀ ਪੜਾਈ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ | ਪਿੰਡ ਵਾਸੀਆਂ ਦੀ ਇਸ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ ਗ੍ਰਾਮ ਪੰਚਾਇਤ ਸਤੌਜ, ਮੁਹਤਬਰ ਵਿਅਕਤੀਆਂ ਅਤੇ ਵਿਦਿਆਰਥੀਆ ਦੇ ਮਾਪਿਆਂ ਨੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ 'ਪਿਤਾ ਦਿਵਸ' <br/> ਅਗਲੀ ਖ਼ਬਰ ਸਿੱਧ ਬਾਬਾ ਰੌਲ ਦੇ ਸਥਾਨ 'ਤੇ ਸਾਲਾਨਾ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।