ਅਹਿਮਦਗੜ੍ਹ, 18 ਜੂਨ (ਸੁਖਜੀਤ ਸਿੰਘ ਖੇੜਾ)-ਸਥਾਨਕ ਗਰੀਨ ਵੈਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋ ਪਿਤਾ ਦਿਵਸ ਬੜੇ ਹੀ ਚਾਅ ਨਾਲ ਮਨਾਇਆ ਗਿਆ | ਬੇਸ਼ੱਕ ਜੂਨ ਦੀ ਛੁੱਟੀਆਂ ਹੋਣ ਕਰ ਕੇ ਵਿਦਿਆਰਥੀ ਘਰਾਂ ਵਿਚ ਹਨ ਪਰ ਫੇਰ ਵੀ ਇਸ ਦਿਵਸ ਤੇ ਪਿਤਾ ਨੂੰ ਹੋਰ ਵੀ ਅਹਿਮੀਅਤ ਦੇਣ ਲਈ ਇੱਕ ਐਕਟੀਵਿਟੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਆਪਣੇ ਪਿਤਾ ਜੀ ਨਾਲ ਚੰਗਾ ਟਾਈਮ ਬਿਤਾਇਆ ਜਿਸ ਸਮੇਂ ਉਨ੍ਹਾਂ ਨੇ ਆਪਣੇ ਪਿਤਾ ਨਾਲ ਫ਼ੋਟੋ ਵੀ ਕਰਵਾਈ ਅਤੇ ਗ੍ਰੀਟਿੰਗ ਕਾਰਡ, ਪੋਸਟਰ ਆਦਿ ਬਣਾਏ ਅਤੇ ਆਪਣੇ ਟੀਚਰਜ਼ ਸਾਹਿਬਾਨਾਂ ਨੂੰ ਵਹਟਸਐਪ ਰਾਹੀਂ ਫ਼ੋਟੋ ਭੇਜੀ | ਉਨ੍ਹਾਂ ਨਾਲ ਸਪੈਸ਼ਲ ਸਮਾ ਬਤੀਤ ਕਰਨ, ਆਪਣੇ ਜ਼ਿੰਦਗੀ ਦੇ ਅਨੁਭਵ ਦੱਸਣ | ਸੋ ਸਾਰੇ ਹੀ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਦੀ ਇਸ ਯੋਗ ਅਗਵਾਈ ਦਾ ਧੰਨਵਾਦ ਵੀ ਕੀਤਾ | ਸਕੂਲ ਪਿ੍ੰਸੀਪਲ ਸ੍ਰੀਮਤੀ ਕਵਿਤਾ ਕਪੂਰ ਨੇ ਸਭ ਨੂੰ ਵਟਸਐਪ ਰਾਹੀ ਮੁਬਾਰਕਬਾਦ ਵੀ ਦਿੱਤੀ | ਇਸ ਸੰਬੰਧ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਯਸ਼ ਭੂਸ਼ਨ ਗੁਪਤਾ, ਡਾਇਰੈਕਟਰ ਸ਼੍ਰੀ ਸ਼ੁਭਮ ਗੁਪਤਾ, ਮੈਨੇਜਰ ਸ਼੍ਰੀਮਤੀ ਸੋਨੀਆ ਗੁਪਤਾ ਅਤੇ ਵਾਈਸ ਪਿ੍ੰਸੀਪਲ ਸ੍ਰੀ ਮਤੀ ਇਨੂੰ ਭੱਲਾ ਨੇ ਵਿਦਿਆਰਥੀਆਂ ਦੀਆਂ ਕਿ੍ਤ ਕਲਾਵਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਮਾਪਿਆਂ ਲਈ ਆਦਰ ਅਤੇ ਸਨੇਹ ਵਧਾਉਣ ਲਈ ਵੀ ਪ੍ਰੇਰਿਆ |