ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਵਲੋਂ ਐਮਰਜੈਂਸੀ ਡਾਕਟਰੀ ਸੇਵਾਵਾਂ ਨੂੰ ਹੋਰ ਵਧੀਆ ਬਣਾਉਣ ਲਈ ਰਾਜ ਦੇ ਸਰਕਾਰੀ ਹਸਪਤਾਲਾਂ ਨੂੰ ਦਿੱਤੀਆਂ ਗਈਆਂ 46 ਐਂਬੂਲੈਂਸਾਂ ਵਿਚੋਂ ਦੋ ਐਂਬੂਲੈਂਸਾਂ ਜ਼ਿਲ੍ਹਾ ਸੰਗਰੂਰ ਵਿਚ ਪਹੁੰਚ ਗਈਆਂ ਹਨ | ਐਮਰਜੈਂਸੀ ਡਾਕਟਰੀ ਸੇਵਾਵਾਂ ਦੇ ਵਿਸਥਾਰ ਲਈ ਭੇਜਿਆਂ ਗਈਆਂ ਇਨ੍ਹਾਂ ਐਂਬੂਲੈਂਸਾਂ ਵਿਚ ਆਕਸੀਜਨ, ਦਵਾਈਆਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ | ਨੋਡਲ ਅਫ਼ਸਰ ਡਾ. ਵਿਕਾਸ ਧੀਰ ਨੇ ਅਜੀਤ ਨੂੰ ਦੱਸਿਆ ਕਿ ਇੱਕ ਐਂਬੂਲੈਂਸਾਂ 10 ਸਾਲ ਦੇ ਵੱਧ ਸਮੇਂ ਤੋਂ ਪੁਰਾਈ ਹੋ ਚੁੱਕੀ ਹੈ | ਇੱਕ ਤਾਂ ਉਹ ਰੀਪਲੇਸ ਹੋ ਗਈ ਹੈ | ਦੋ ਐਂਬੂਲੈਂਸਾਂ ਆਉਣ ਨਾਲ ਇੱਕ ਦਾ ਵਾਧਾ ਹੋ ਕੇ ਜ਼ਿਲੇ੍ਹ ਵਿਚ ਐਂਬੂਲੈਂਸਾਂ ਦੀ ਗਿਣਤੀ 15 ਹੋ ਗਈ ਹੈ | ਵਿਧਾਇਕ ਨਰਿੰਦਰ ਕੌਰ ਭਰਾਜ ਨੇ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਭੇਜੀਆਂ ਨਵੀਆਂ 46 ਐਂਬੂਲੈਂਸਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿਚ ਐਮਰਜੈਂਸੀ ਡਾਕਟਰੀ ਸੇਵਾਵਾਂ ਹੋਰ ਵਧੀਆ ਹੋਣਗੀਆਂ |