08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹਲਕਾ ਸੁਨਾਮ ਦੇ ਕੋਆਰਡੀਨੇਟਰ ਗੁਰਪਿਆਰ ਸਿੰਘ ਧੂਰਾ ਨੇ ਬਲਾਕ ਚੀਮਾ ਦੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 20-06-2025
ਚੀਮਾ ਮੰਡੀ, 19 ਜੂਨ (ਜਗਰਾਜ ਮਾਨ)-ਪੰਜਾਬ ਪ੍ਰਦੇਸ਼ ਬਲਾਕ ਕਾਂਗਰਸ ਕਮੇਟੀ ਬਲਾਕ ਚੀਮਾ ਦੀ ਇੱਕ ਮੀਟਿੰਗ ਬਲਾਕ ਪ੍ਰਧਾਨ ਡਿੰਪਲ ਦੜਬੇ ਵਾਲੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਹਲਕਾ ਸੁਨਾਮ ਦੇ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਗੁਰਪਿਆਰ ਸਿੰਘ ਧੂਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਸਮੇਂ ਬਲਾਕ ਪ੍ਰਧਾਨ ਡਿੰਪਲ ਦਿੜ੍ਹਬੇ ਵਾਲੇ ਨੇ ਮੀਟਿੰਗ ਵਿਚ ਸ਼ਾਮਿਲ ਹੋਏ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਪਾਰਟੀ ਦੇ ਕੰਮਕਾਜ ਦੀ ਸਮੀਖਿਆ ਕਰ ਕੇ ਦਿਨ ਰਾਤ ਕੰਮ ਕਰਨ ਵਾਲੇ ਵਰਕਰਾਂ ਦਾ ਹੌਸਲਾ ਵਧਾਇਆ ਜਾਵੇ | ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਹਲਕਾ ਸੁਨਾਮ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ | ਜਿਸ ਮੇਹਨਤੀ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | 31 ਮੈਂਬਰੀ ਹਲਕਾ ਕਮੇਟੀ ਬਣਾਉਣ ਤੋਂ ਇਲਾਵਾ ਬਲਾਕ ਕਮੇਟੀਆਂ 'ਚ ਸੋਧ ਕੀਤੀ ਜਾਵੇਗੀ | ਬੂਥ ਲੈਵਲ ਤੇ ਕਮੇਟੀਆਂ ਵੀ ਜਲਦੀ ਬਣਾ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਦੇ ਗਿਲੇ ਸ਼ਿਕਵੇ ਦੂਰ ਕਰਕੇ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਸੁਨਾਮ ਦੇ ਯੋਗ ਉਮੀਦਵਾਰਾਂ ਦੀ ਰਿਪੋਰਟ ਤਿਆਰ ਹਾਈਕਮਾਨ ਨੂੰ ਸੌਂਪੀ ਜਾਵੇਗੀ | ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਲੋਕ ਕਾਂਗਰਸ ਪਾਰਟੀ ਦੇ ਹੱਥਾਂ ਵਿਚ ਸੂਬੇ ਦੀ ਡੋਰ ਸੌਂਪਣ ਲਈ ਪੂਰੇ ਉਤਾਵਲੇ ਹਨ | ਇਸ ਮੌਕੇ ਨਸੀਬ ਸਰਪੰਚ ਚਾਗਲੀ ਜ਼ਿਲ੍ਹਾ ਆਗੂ ਕਾਂਗਰਸ, ਹੈਪੀ, ਬਿੰਦਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਵਿਰਕ, ਐਮ.ਸੀ ਪਰਵਿੰਦਰ ਸਿੰਘ ਬੱਬੂ, ਐਮ.ਸੀ ਮਹਿੰਦਰ ਸਿੰਘ ਘਾਰੂ ਸਾਬਕਾ ਐਮ.ਸੀ ਨਿਰਭੈ ਸਿੰਘ, ਬਾਰੂ ਸੰਧੂ, ਗੁਰਮੇਲ ਸਿੰਘ ਨੰਬਰਦਾਰ, ਬੁੱਧੂ ਸਿੰਘ, ਡਾ. ਰਾਜੇਸ਼ ਗੋਇਲ, ਤਾਰਾ ਸਿੰਘ, ਜੱਸੀ ਆਦਿ ਹਾਜ਼ਰ ਸਨ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਚੀਮਾ ਮੰਡੀ ਵਲੋਂ ਹਲਕਾ ਕੋਆਰਡੀਨੇਟਰ ਗੁਰਪਿਆਰ ਸਿੰਘ ਧੂਰਾ ਦਾ ਸਨਮਾਨ ਵੀ ਕੀਤਾ ਗਿਆ |
ਪਿਛਲੀ ਖ਼ਬਰ ਬਿਜਲੀ ਵਿਭਾਗ ਵਿਚ ਠੇਕੇਦਾਰੀ ਸਿਸਟਮ ਉੱਤੇ ਕੰਮ ਕਰਦਿਆਂ ਲਵਪ੍ਰੀਤ ਸਿੰਘ ਹੋਇਆ ਅਪਾਹਜ ਅਗਲੀ ਖ਼ਬਰ ਨਹਿਰ ਵਿਚ ਪਿਆ ਵੱਡਾ ਪਾੜ, ਸੈਂਕੜੇ ਏਕੜ ਮੱਕੀ ਅਤੇ ਝੋਨਾ ਨਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।