14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਵਾਤਾਵਰਨ ਦੀ ਸੰਭਾਲ ਖ਼ਾਤਰ ਨੌਜਵਾਨ ਪੀੜ੍ਹੀ ਮਾਰੇ ਹੰਭਲਾ •ਜੇ ਅੱਜ ਨਾ ਜਾਗੇ, ਤਾਂ ਸਾਡੀਆਂ ਪੀੜ੍ਹੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ-ਧੀਮਾਨ

ਅਜੀਤ ਡੈਸਕ 20-06-2025
ਅਮਰਗੜ੍ਹ, 19 ਜੂਨ (ਜਤਿੰਦਰ ਮੰਨਵੀ)-ਵਾਤਾਵਰਨ ਦੀ ਪਵਿੱਤਰਤਾ, ਸੰਤੁਲਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਦੀ ਖ਼ਾਤਰ ਨੌਜਵਾਨ ਪੀੜ੍ਹੀ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਨੂੰ ਵਧ ਤੋਂ ਵਧ ਦਰਖ਼ਤ ਲਗਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਤਾਂ ਜੋ ਧਰਤੀ ਮਾਂ ਦੀ ਸੁਹੱਪਣਤਾ ਅਤੇ ਸੁੰਦਰਤਾ ਨੂੰ ਸਦੀਵੀ ਰੂਪ ਵਿਚ ਸੁਰੱਖਿਅਤ ਰੱਖਿਆ ਜਾ ਸਕੇ | ਇਹ ਸੁਨੇਹਾ ਕੇ.ਐਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਨੌਜਵਾਨ ਆਗੂ ਗੁਰਦੀਪ ਸਿੰਘ ਧੀਮਾਨ ਨੇ ਛਾਂਦਾਰ ਬੂਟੇ ਲਗਾਉਣ ਉਪਰੰਤ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤਾ | ਧਰਤੀ ਦੇ ਹੇਠਾਂ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਅਤੇ ਵਧਦੇ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਧੀਮਾਨ ਨੇ ਕਿਹਾ ਕਿ ਵਿਕਾਸ ਦੀ ਅੰਨ੍ਹੀ ਦੌੜ 'ਚ ਚਾਰੇ ਪਾਸੇ ਫੈਲੀ ਹਰਿਆਲੀ ਨੂੰ ਬੇਰਹਿਮੀ ਨਾਲ ਕੁਹਾੜੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਤੇ ਅਣਗਿਣਤ ਹਰੇ-ਭਰੇ ਦਰੱਖਤਾਂ ਨੂੰ ਤਬਾਹ ਕੀਤਾ ਜਾ ਚੁੱਕਾ ਹੈ | ਕੰਕਰੀਟ ਨੇ ਸਾਡੇ ਜੰਗਲਾਂ ਦੀ ਅਨਮੋਲ ਕੁਦਰਤੀ ਸੰਪਤੀ ਨੂੰ ਨਿਗਲ ਲਿਆ ਹੈ ਤੇ ਜੇਕਰ ਅਸੀ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਸੁਹਾਵਣਾ ਅਤੇ ਖ਼ੁਸ਼ਹਾਲ ਪੰਜਾਬ ਮਾਰੂਥਲ 'ਚ ਤਬਦੀਲ ਹੋ ਜਾਵੇਗਾ | ਅਜਿਹੇ ਵਿਚ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਕਿਵੇਂ ਮੁਹੱਈਆ ਕਰਵਾ ਸਕਾਂਗੇ ਤੇ ਜੇਕਰ ਅਸੀਂ ਅੱਜ ਨਾ ਜਾਗੇ, ਤਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਤੀ ਮਾਂ ਦੀ ਸੇਵਾ ਸਾਡੇ ਸਮੁੱਚੇ ਸਮਾਜ ਦੀ ਸੰਯੁਕਤ ਜ਼ਿੰਮੇਵਾਰੀ ਹੈ ਤੇ ਹਰੇਕ ਵਿਅਕਤੀ ਨੂੰ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਵੱਧ ਤੋਂ ਵੱਧ ਦਰਖ਼ਤ ਲਾਉਣੇ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਧਰਤੀ ਸੁਹਜਮਈ ਅਤੇ ਸੁਰੱਖਿਅਤ ਬਣੀ ਰਹੇ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਇਸ ਦੀਆਂ ਅਨਮੋਲ ਨਿਆਮਤਾਂ ਦਾ ਅਨੰਦ ਲੈ ਸਕਣ |
ਪਿਛਲੀ ਖ਼ਬਰ ਈਰਾਨ-ਇਜ਼ਰਾਈਲ ਟਕਰਾਅ ਨੇ ਭਾਰਤ ਵਿਚ ਸੁੱਕੇ ਮੇਵਿਆਂ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ <br/> ਅਗਲੀ ਖ਼ਬਰ ਪੰਜਾਬ ਅੰਦਰ ਜੰਗਲ ਹੇਠਲਾ ਰਕਬਾ ਵਧਾਉਣ ਲਈ ਪੰਚਾਇਤੀ ਜ਼ਮੀਨਾਂ 'ਚ ਬੂਟੇ ਲਗਾਉਣੇ ਲਾਜ਼ਮੀ ਕੀਤੇ ਜਾਣ •ਵਧ ਰਹੀ ਤਪਸ਼ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।