27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਹਿਕਾਰੀ ਸਭਾ ਲੌਂਗੋਵਾਲ ਦੀ ਚੋਣ 26 ਨੂੰ

ਅਜੀਤ ਡੈਸਕ 21-06-2025
ਲੌਂਗੋਵਾਲ, 20 ਜੂਨ (ਵਿਨੋਦ ਸ਼ਰਮਾ)-ਸਹਿਕਾਰੀ ਸਭਾ ਲੌਂਗੋਵਾਲ ਦੇ ਮੈਂਬਰਾਂ ਦੀ ਆਮ ਚੋਣ 26 ਜੂਨ ਨੂੰ ਨਿਰਧਾਰਿਤ ਕੀਤੀ ਗਈ ਹੈ | ਸਭਾ ਦੇ ਸਕੱਤਰ ਬਲਤੇਜ ਸਿੰਘ ਕਮੋਮਾਜ਼ਰਾ ਨੇ ਦੱਸਿਆ ਕਿ ਇਸ ਸਬੰਧ ਵਿਚ 23 ਜੂਨ ਨੂੰ ਵਜੇ ਦੌਰਾਨ ਸਭਾ ਦਾ ਆਮ ਇਜਲਾਸ ਸੱਦਿਆ ਗਿਆ ਹੈ ਜਿਸ ਵਿਚ ਮੈਂਬਰਾਂ ਨੂੰ ਆਪਣੀਆਂ ਕਾਪੀਆਂ ਸਮੇਤ ਆਉਣ ਲਈ ਕਿਹਾ ਗਿਆ ਹੈ | ਇਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ, ਇਤਰਾਜ਼ ਦਾਖਲ, ਇਤਰਾਜ਼ ਸੁਣਵਾਈ ਅਤੇ ਇਤਰਾਜ਼ ਪੜਤਾਲ ਉਪਰੰਤ ਬਿਨਾਂ ਮੁਕਾਬਲੇ ਚੁਣੇ ਗਏ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ | 24 ਜੂਨ ਨੂੰ ਚੋਣ ਨਿਸ਼ਾਨਾਂ ਦੀ ਵੰਡ ਹੋਵੇਗੀ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ | 25 ਜੂਨ ਦਾ ਦਿਨ ਬੈਲਟ ਪੇਪਰ ਪਿ੍ੰਟ ਕਰਨ ਲਈ ਰਾਖਵਾਂ ਰੱਖਿਆ ਗਿਆ ਹੈ | 26 ਜੂਨ ਨੂੰ ਵੋਟਾਂ ਪਾਉਣ ਲਈ ਨਿਰਧਾਰਿਤ ਕੀਤਾ ਗਿਆ ਹੈ | 2 ਤੋਂ 4 ਵਜੇ ਤੱਕ ਵੋਟਾਂ ਦੀ ਗਿਣਤੀ ਹੋਵੇਗੀ ਅਤੇ 4 ਵਜੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ | ਇਹ ਚੋਣ ਇਸ ਤੋਂ ਪਹਿਲਾਂ 2 ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ | ਭਾਵੇਂ ਪਹਿਲੀ ਵਾਰ 2 ਅਪ੍ਰੈਲ ਨੂੰ ਰੱਖੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਅਤੇ ਦੂਜੀ ਵਾਰ 19 ਮਈ ਨੂੰ ਰੱਖੀ ਚੋਣ ਸੁਰੱਖਿਆ ਪ੍ਰਬੰਧਾਂ ਕਰ ਕੇ ਮੁਲਤਵੀ ਕਰ ਦਿੱਤੀ ਗਈ ਸੀ ਪ੍ਰੰਤੂ ਸਥਾਨਕ ਸਿਆਸੀ ਹਲਕਿਆਂ ਵਿਚ ਇਸ ਦਾ ਮਤਲਬ ਕੁੱਝ ਹੋਰ ਕੱਢਿਆ ਜਾ ਰਿਹਾ ਹੈ | ਸਹਿਕਾਰੀ ਸਭਾ ਦੀ ਮਿਆਦ 20 ਦਸੰਬਰ 2024 ਨੂੰ ਪੂਰੀ ਹੋ ਚੁੱਕੀ ਹੈ ਅਤੇ ਇਸ ਦੇ ਪ੍ਰਬੰਧਨ ਲਈ 8 ਜਰਨਲ ਪੁਰਸ਼ ਮੈਂਬਰਾਂ, 2 ਅÏਰਤਾਂ ਅਤੇ 1 ਅਨੁਸੂਚਿਤ ਜਾਤੀ ਦਾ ਮੈਂਬਰ ਚੁਣਿਆ ਜਾਣਾ ਹੈ | ਇਹ ਚੋਣ ਸੱਤਾ ਧਿਰ ਤੋਂ ਇਲਾਵਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ 5 ਮੈਂਬਰੀ ਕਮੇਟੀ ਦੀ ਅਗਵਾਈ ਵਾਲੇ ਢੀਂਡਸਾ ਧੜੇ੍ਹ ਦੇ ਜੀਤ ਸਿੰਘ ਸਿੱਧੂ ਗਰੁੱਪ ਲਈ ਬੇਹੱਦ ਅਹਿਮ ਅਤੇ ਵੱਕਾਰ ਦਾ ਸਵਾਲ ਬਣੀ ਹੋਈ ਹੈ |

ਪਿਛਲੀ ਖ਼ਬਰ ਏ.ਟੀ.ਐਮ ਕਾਰਡ ਬਦਲ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਹਰਿਆਣਾ ਦੇ ਤਿੰਨ ਵਿਅਕਤੀਆਂ ਦਾ ਪੁਲਿਸ ਨੇ ਕੀਤਾ ਪਰਦਾਫਾਸ਼... ਅਗਲੀ ਖ਼ਬਰ ਮਾਨਸੂਨ ਸਿਰ 'ਤੇ ਆਉਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਬਰਸਾਤੀ/ਗੰਦੇ ਨਾਲੇ ਦੀ ਨਹੀਂ ਕਰਵਾਈ ਗਈ ਅਜੇ ਤੱਕ ਸਫ਼ਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।