28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬਰਨਾਲਾ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਸੀਨੀਅਰ ਲੜਕੇ ਅਤੇ ਲੜਕੀਆਂ ਲਈ ਟਰਾਇਲ ਭਲਕੇ

ਅਜੀਤ ਡੈਸਕ 21-06-2025
ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਸੀਨੀਅਰ ਲੜਕੇ ਅਤੇ ਲੜਕੀਆਂ ਲਈ ਕਿ੍ਕਟ ਟਰਾਇਲ ਮਿਤੀ 22 ਜੂਨ ਦਿਨ ਐਤਵਾਰ ਨੂੰ ਟਰਾਈਡੈਂਟ ਕੰਪਲੈਕਸ, ਰਾਏਕੋਟ ਰੋਡ, ਬਰਨਾਲਾ ਵਿਖੇ ਲਏ ਜਾਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੈਕਟਰੀ ਰੁਪਿੰਦਰ ਗੁਪਤਾ ਨੇ ਦੱਸਿਆ ਇਨ੍ਹਾਂ ਟਰਾਇਲਜ਼ ਵਿਚ ਉਹ ਖਿਡਾਰੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦਾ ਜਨਮ ਬਰਨਾਲਾ ਜ਼ਿਲ੍ਹਾ ਵਿਚ ਹੋਇਆ ਹੋਵੇ ਜਾਂ ਪਿਛਲੇ 2 ਸਾਲਾਂ ਤੋਂ ਬਰਨਾਲਾ ਜ਼ਿਲ੍ਹੇ ਵਿਚ ਪੜ੍ਹਾਈ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਟਰਾਇਲਜ਼ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਨਾਲ ਡਿਜੀਟਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੈ | ਸਾਰੇ ਖਿਡਾਰੀ ਸਫ਼ੈਦ ਡਰੈੱਸ ਵਿਚ ਸਵੇਰੇ 10 ਵਜੇ ਪਹੁੰਚਣ |

ਪਿਛਲੀ ਖ਼ਬਰ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ-ਗੁਨਜੀਤ ਰੁਚੀ ਬਾਵਾ <br/> ਅਗਲੀ ਖ਼ਬਰ ਅਨਿਲ ਜੁਨੇਜਾ ਰੋਟਰੀ ਕਲੱਬ ਦੇ ਸਟੇਟ ਕੁਆਰਡੀਨੇਟਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।