ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਸੱਗੂ, ਗੱਖੜ)-ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ-3090 ਦੇ ਜ਼ਿਲ੍ਹਾ ਗਵਰਨਰ (2026-27) ਸੀ.ਏ. ਅਮਿਤ ਸਿੰਗਲਾ ਨੇ ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਅਨਿਲ ਜੁਨੇਜਾ ਨੂੰ ਸਾਲ 2026-27 ਲਈ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਦੱਸਣਯੋਗ ਹੈ ਕਿ ਅਨਿਲ ਜੁਨੇਜਾ ਸਾਲ 2024-25 ਵਿਚ ਜੋਨਲ ਕੋਆਰਡੀਨੇਟਰ ਵੀ ਰਹਿ ਚੁੱਕੇ ਹਨ | ਅਨਿਲ ਜੁਨੇਜਾ 2023-24 ਵਿਚ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨਗੀ ਅਹੁਦੇ ਤੇ ਰਹਿੰਦੇ ਹੋਏ ਪੂਰੇ ਜ਼ਿਲ੍ਹੇ-3090 ਦੇ ਵਿਚ ਸਭ ਤੋਂ ਵੱਧ ਸਮਾਜ ਸੇਵੀ ਕੰਮਾਂ ਵਿਚ ਅੱਵਲ ਰਹੇ, ਜਿਸ ਪ੍ਰਤੀ ਉਨ੍ਹਾਂ ਨੂੰ ਬਨ੍ਹਵਾਰੀ ਲਾਲ ਪੁਰੋਹਿਤ ਗਵਰਨਰ ਪੰਜਾਬ ਨੇ ਸਟੇਟ ਪੱਧਰ 'ਤੇ ਸਨਮਾਨਿਤ ਕੀਤਾ ਸੀ | ਉਨ੍ਹਾਂ ਨੂੰ ਪਬਲਿਕ ਇਮੇਜ ਲਈ ਸਟੇਟ ਪੱਧਰੀ ਕੰਮ ਕਰਨ ਤੇ ਰੋਟਰੀ ਇੰਟਰਨੈਸ਼ਨਲ ਵਲੋਂ ਬੈੱਸਟ ਪੈ੍ਰਜ਼ੀਡੈਂਟ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ 2023-24 ਦੌਰਾਨ ਰੋਟਰੀ ਇੰਟਰਨੈਸ਼ਨਲ ਵਲੋਂ ਨਿਰਧਾਰਿਤ ਪ੍ਰੋਜੈਕਟ ਜਿਸ ਵਿਚ ਖ਼ੂਨਦਾਨ, ਟਰੀ ਪਲਾਂਟੇਸ਼ਨ, ਅੱਖਾਂ ਦੇ ਕੈਂਪ, ਮੈਡੀਕਲ ਚੈੱਕਅਪ ਕੈਂਪ ਅਤੇ ਸਕੂਲਾਂ ਵਿਚ ਗ਼ਰੀਬ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਫ਼ੀਸਾਂ ਦੀ ਸਹਾਇਤਾ ਵੀ ਦਿੱਤੀ ਗਈ | ਉਨ੍ਹਾਂ ਆਪਣੇ ਇਸ ਕਾਰਜਕਾਲ ਦੌਰਾਨ ਕਲੱਬ ਵਿਚ ਫੈਲੋਸ਼ਿਪ ਅਤੇ ਰੋਟਰੀ ਇੰਟਰਨੈਸ਼ਨਲ ਨੂੰ ਰਿਕਾਰਡਤੋੜ ਸਬਸਕਿ੍ਪਸ਼ਨ ਭੇਜੀ | ਇਸ ਮੌਕੇ ਅਨਿਲ ਜੁਨੇਜਾ ਨੂੰ ਸਟੇਟ ਕੋਆਰਡੀਨੇਟਰ ਬਣਨ 'ਤੇ ਜ਼ਿਲ੍ਹਾ ਗਵਰਨਰ (2023-24) ਘਣਸ਼ਿਆਮ ਕਾਂਸਲ, ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ, ਜਗਦੀਪ ਭਾਰਦਵਾਜ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਇਸ਼ਵਰ ਗਰਗ ਪ੍ਰਧਾਨ ਅਗਰਵਾਲ ਸਭਾ, ਡਾ. ਵਿਜੇ ਗਰਗ, ਰਾਜ਼ੇਸ਼ ਕੁਮਾਰ ਡੱਲਾ, ਹਿਤੇਸ਼ਵੀਰ ਗੁਪਤਾ, ਅਨੂਪ ਗੋਇਲ, ਅਨੂਪ੍ਰੀਤ ਜੋੜਾ, ਵਰੂਣ ਗਰਗ, ਹਰੀਸ਼ ਗੱਖੜ, ਸੁਮਿਤ ਬੰਦਲਿਸ਼, ਵਿਕਰਮ ਗਰਗ ਵਿੱਕੀ, ਡਾ. ਹਰਦੀਪ ਬਾਵਾ, ਡਾ. ਸ਼ਿਵ ਜਿੰਦਲ, ਵਨੀਤ ਗਰਗ, ਸਿਧਾਰਥ ਫੁੱਲ, ਡਾ. ਅਮਨਦੀਪ ਸ਼ਾਸ਼ਤਰੀ, ਵਿਜੇ ਮੋਹਨ, ਇੰਦਰ ਕੁਮਾਰ, ਰਮੇਸ਼ ਕੁਮਾਰ ਬੀ.ਕੇ.ਓ., ਪ੍ਰਮੋਦ ਹੋਡਲਾ, ਪ੍ਰੇਮ ਗੁਪਤਾ ਬੀ.ਕੇ.ਓ., ਮਨੋਹਰ ਲਾਲ ਅਰੋੜਾ, ਰੁਪਿੰਦਰ ਸਿੰਘ ਸੱਗੂ, ਸੰਦੀਪ ਜੈਨ ਨੇ ਵਧਾਈ ਦਿੱਤੀ |