28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸ੍ਰੀ ਅਮਰਨਾਥ ਜੀ ਯਾਤਰਾ ਲਈ ਬਾਲਟਾਲ 'ਚ ਲੱਗਣ ਵਾਲੇ ਭੰਡਾਰੇ ਲਈ ਪਹਿਲਾ ਟਰੱਕ ਪ੍ਰਦੀਪ ਮੈਨਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ <br/>

ਅਜੀਤ ਡੈਸਕ 21-06-2025
ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਸੱਗੂ, ਗੱਖੜ, ਧਾਲੀਵਾਲ)-ਸਥਾਨਕ ਸ੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵਲੋਂ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਬਾਲਟਾਲ 'ਚ ਲੱਗਣ ਵਾਲੇ ਭੰਡਾਰੇ ਲਈ ਟਰੱਕ ਰਵਾਨਾ ਕੀਤੇ ਇਸ ਮੌਕੇ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਪ੍ਰਦੀਪ ਮੈਨਨ ਨੇ ਹਰੀ ਝੰਡੀ ਦੇ ਕੈ ਟਰੱਕ ਰਵਾਨਾ ਕੀਤੇ ਅਤੇ ਇਸ ਮੌਕੇ ਪ੍ਰਬੰਧਕਾਂ ਵਲੋਂ ਸ੍ਰੀ ਪ੍ਰਦੀਪ ਮੈਨਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸ਼੍ਰੀ ਪ੍ਰਦੀਪ ਮੈਨਨ ਨੇ ਕਿਹਾ ਕਿ ਸ਼੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵਲੋਂ ਹਰ ਸਾਲ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾਂਦਾ ਹੈ | ਇਸ ਮੌਕੇ ਚੇਅਰਮੈਨ ਹਿਟਲਰ ਕੁਮਾਰ ਨੇ ਦੱਸਿਆ ਕਿ ਬਾਲਟਾਲ ਤੇ ਸ਼ਰਧਾਲੂਆਂ ਦੇ ਲਈ ਚਾਹ, ਨਾਸ਼ਤਾ, ਭੋਜਨ ਅਤੇ ਗਰਮ ਕੰਬਲ ਦੇ ਕੇ ਰਾਤ ਨੂੰ ਰੁਕਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵਲੋਂ 35ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਜਿਸ ਵਿਚ ਬਿਪਨ ਗੋਇਲ, ਸੁਸ਼ੀਲ ਭਟੇਜਾ ਅਤੇ ਹੋਰ ਮੈਂਬਰ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ ਹੈ | ਇਸ ਮੌਕੇ ਅਰਬਨ ਕਰੇਵ ਦੇ ਪ੍ਰਬੰਧਕ ਰਜਨੀਸ਼ ਚੀਮਾ ਵਲੋਂ ਟਰੱਕ ਚ ਜਾ ਰਹੇ ਸ਼ਰਧਾਲੂਆਂ ਨੂੰ ਜਾਂਦੇ ਸਮੇਂ ਹੋਟਲ ਦੇ ਵਿਚ ਖਾਣ ਪੀਣ ਕੀਤਾ ਗਿਆ ਇਸ ਮੌਕੇ ਬ੍ਰਾਹਮਣ ਸਭਾ ਦੇ ਹਰਭਗਵਾਨ ਸ਼ਰਮਾ, ਨੰਦ ਲਾਲ ਸ਼ਰਮਾ, ਭੂਸ਼ਣ ਸ਼ਰਮਾ, ਸੁਪਿੰਦਰ ਭਾਰਦਵਾਜ ਸੰਸਥਾ ਦੇ ਪ੍ਰਧਾਨ ਕੁਲਵੰਤ ਪੂਰੀ, ਉਪ ਚੇਅਰਮੈਨ ਨਰੇਸੁ ਸਿੰਗਲਾ, ਸਕੱਤਰ ਦੀਪਕ ਟਿੰਕੂ, ਖਜ਼ਾਨਚੀ ਪਵਨ ਭੋਲਾ, ਰਜਨੀਸ਼ ਚੀਮਾ, ਦਰਸ਼ਨ ਪਾਲ ਜੋਸ਼ੀ, ਭੀਮ ਚੰਦ, ਨਿਕੂ ਬਿਜਲੀ ਆਦਿ ਮੈਂਬਰ ਮੌਜੂਦ ਸੀ |

ਪਿਛਲੀ ਖ਼ਬਰ ਅਨਿਲ ਜੁਨੇਜਾ ਰੋਟਰੀ ਕਲੱਬ ਦੇ ਸਟੇਟ ਕੁਆਰਡੀਨੇਟਰ ਬਣੇ <br/> ਅਗਲੀ ਖ਼ਬਰ ਉੱਘੇ ਸਿਆਸੀ ਆਗੂਆਂ ਨੇ ਸਰੌਦ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।