28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਜ਼ਿਲ੍ਹਾ ਸੰਗਰੂਰ ਵਿਚ 78 ਥਾਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾ <br/>

ਅਜੀਤ ਡੈਸਕ 21-06-2025
ਸੰਗਰੂਰ, 20 ਜੂਨ (ਧੀਰਜ ਪਸ਼ੋਰੀਆ)-ਆ ਰਹੇ ਬਰਸਾਤ ਦੇ ਮੌਸਮ ਵਿਚ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ | ਸਿਵਲ ਸਰਜਨ ਡਾ. ਸੰਜੇ ਕਾਮਰਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰ ਨੇ ਦੱਸਿਆ ਕਿ ਸਹਿਤ ਵਿਭਾਗ ਦੀਆ 128 ਟੀਮਾਂ ਜ਼ਿਲੇ੍ਹ ਵਿਚ ਘਰ-ਘਰ ਜਾ ਕੇ ਜਿੱਥੇ ਕੂਲਰ ਆਦਿ ਚੈੱਕ ਕਰ ਰਹੀਆਂ ਹਨ ਉੱਥੋਂ ਡੇਂਗੂ ਤੋਂ ਬਚਾਅ ਲਈ ਵੀ ਜਾਗਰੂਕ ਕਰ ਰਹੀਆਂ ਹਨ | ਸਿਹਤ ਵਿਭਾਗ ਦੀਆਂ ਟੀਮਾਂ ਹੁਣ ਤੱਕ 5.50 ਲੱਖ ਘਰਾਂ ਦਾ ਸਰਵੇ ਕਰ ਚੁੱਕਿਆਂ ਹਨ ਜਿਸ ਦੌਰਾਨ 78 ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ ਹੈ | ਲਾਰਵੇ ਨੂੰ ਨਸ਼ਟ ਕਰ ਕੇ ਸਪਰੇਅ ਕੀਤਾ ਗਿਆ | ਡੇਂਗੂ ਦੇ ਲਾਰਵੇ ਨਾਲ ਸਬੰਧਿਤ ਮਕਾਨ ਮਾਲਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਉਹ ਸਾਵਧਾਨੀਆਂ ਵਰਤਣਾ ਉਨ੍ਹਾਂ ਦੱਸਿਆ ਕਿ ਬੇਸ਼ੱਕ ਜ਼ਿਲੇ੍ਹ ਵਿਚ ਅਜੇ ਤੱਕ ਕੋਈ ਡੇਂਗੂ ਦਾ ਮਰੀਜ਼ ਸਾਹਮਣੇ ਨਹੀਂ ਆਇਆ ਪਰ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ | ਲੋਕਾਂ ਨੂੰ ਹਰ ਹਫ਼ਤੇ ਸ਼ੁੱਕਰਵਾਰ ਨੂੰ ਆਪਣੇ ਫ਼ਰਿਜ ਦੀਆ ਟਰੇਆਂ, ਕੂਲਰ ਆਦਿ ਖ਼ੁਸ਼ਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ | ਬਰਸਾਤ ਵਿਚ ਕਿਸੇ ਵੀ ਬਰਤਨ, ਗਮਲੇ ਜਾਂ ਖੁੱਲ੍ਹੇ ਵਿਚ ਪਾਣੀ ਨਾ ਖੜਨ ਦਿੱਤਾ ਜਾਵੇ | ਅਜਿਹੇ ਕੱਪੜੇ ਪਹਿਨੇ ਜਾਣ ਕਿ ਸਾਰਾ ਸਰੀਰ ਢਕਿਆ ਰਹੇ |

ਪਿਛਲੀ ਖ਼ਬਰ ਫਾਸਟੈਗ ਦੀ ਸਾਲਾਨਾ ਪਾਸ ਦੀ ਕੀਤੀ ਸ਼ਲਾਘਾ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਸੇਵਾ ਕੇਂਦਰਾਂ 'ਚ ਮਾਲ ਤੇ ਟਰਾਂਸਪੋਰਟ ਵਿਭਾਗ ਦੀਆਂ ਨਵੀਆਂ ਸੇਵਾਵਾਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।