29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸ੍ਰੀ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਦਫ਼ਤਰ ਦਾ ਉਦਘਾਟਨ <br/>

ਅਜੀਤ ਡੈਸਕ 21-06-2025
ਤਪਾ ਮੰਡੀ, 20 ਜੂਨ (ਵਿਜੇ ਸ਼ਰਮਾ)-ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸਾਲਾਨਾ ਲੰਗਰ ਅਤੇ ਵਿਸ਼ਾਲ ਜਾਗਰਣ ਦੇ ਸਬੰਧ ਵਿਚ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਪ੍ਰਧਾਨ ਭੂਸ਼ਨ ਪੰਡਿਤ ਵਲੋਂ ਪੂਜਨ ਕਰਵਾ ਕੇ ਮਹਾਂਮਾਈ ਦੀ ਜੋਤ ਪ੍ਰਚੰਡ ਕੀਤੀ ਗਈ | ਪੰਡਿਤ ਪ੍ਰਦੀਪ ਕੁਮਾਰ ਛੋਟੂ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਮਾਂ ਭਗਵਤੀ ਦਾ ਪੂਜਨ ਕਰਵਾਇਆ ਅਤੇ ਮਾਤਾ ਦਾ ਗੁਣਗਾਨ ਕਰਕੇ ਆਰਤੀ ਕਰ ਕੇ ਕੰਜਕਾਂ ਨੂੰ ਕੜਾਹੀ ਦਾ ਭੋਗ ਲਵਾ ਕੇ ਭਗਤਾਂ ਵਿਚ ਵੰਡੀ ਗਈ | ਪੰਜਾਬ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਰੋਹਿਤ ਜੇਠੂਕੇ ਅਤੇ ਰਾਜਾ ਢਿੱਲਵਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ 36ਵਾਂ ਵਿਸ਼ਾਲ ਭੰਡਾਰਾ 24 ਜੁਲਾਈ ਤੋਂ 2 ਅਗਸਤ ਤੱਕ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿਚ 5 ਜੁਲਾਈ ਨੂੰ ਅਗਰਵਾਲ ਧਰਮਸ਼ਾਲਾ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ | ਜਿਸ ਵਿਚ ਮਾਤਾ ਦਾ ਗੁਣਗਾਨ ਕਰਨ ਲਈ ਵਿਸ਼ਵਾ ਮਿੱਤਰ ਸੰਗਰੂਰ ਵਾਲੇ ਮਾਂ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਪ੍ਰਬੰਧਕਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰੇ ਵੀ ਸ਼ਹਿਰ ਅਤੇ ਆਲ਼ੇ ਦੁਆਲੇ ਦੇ ਪਿੰਡਾਂ ਤੋਂ ਵਿਸ਼ਾਲ ਭੰਡਾਰੇ ਅਤੇ ਜਾਗਰਣ ਲਈ ਵੱਡਾ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਸਮਾਜ ਸੇਵੀ ਅਸ਼ੋਕ ਮਿੱਤਲ, ਆੜ੍ਹਤੀਆਂ ਮੁਨੀਸ਼ ਢਿੱਲਵਾਂ, ਭੂਸ਼ਨ ਪੰਡਿਤ, ਰਾਜਾ ਢਿੱਲਵਾਂ, ਰਾਜਿੰਦਰ ਮਾਹਲਾ ਤਪਾ, ਭੋਲੂ ਰਾਮ, ਅੱਛਰੂ ਰਾਮ, ਭੂਸ਼ਨ ਘੜੈਲਾ, ਮੌਜੀ ਪੂਣੀਆਂ, ਰੋਹਿਤ ਕੁਮਾਰ, ਸੀਤਾ ਆਈਸ ਕਰੀਮ ਵਾਲਾ, ਪ੍ਰੇਮ ਰਾਈਆ, ਸ਼ਾਮਾਂ ਹਲਵਾਈ, ਰਾਮਾਂ ਮਹੰਤ, ਸਮਾਜ ਸੇਵੀ ਸਤਪਾਲ ਮੌੜ, ਦੀਪਾ ਰਾਮ, ਬਿੰਦਰ ਰਾਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਹਿਸੀਲ ਕੰਪਲੈਕਸ 'ਚ ਨੰਬਰਦਾਰ ਯੂਨੀਅਨ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਖੱੁਡੀ ਖ਼ੁਰਦ ਵਿਖੇ ਗੁਰਮਤਿ ਕੈਂਪ ਦੀ ਸਮਾਪਤੀ ਮੌਕੇ ਜਥੇਦਾਰ ਖ਼ਾਲਸਾ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।