ਹੰਡਿਆਇਆ, 20 ਜੂਨ (ਗੁਰਜੀਤ ਸਿੰਘ ਖੱੁਡੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਪਿੰਡ-ਪਿੰਡ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ | ਜਿਸ ਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੱੁਡੀ ਖ਼ੁਰਦ ਵਿਖੇ ਭਗਤ ਰਵਿਦਾਸ ਭਵਨ ਵਿਚ 10 ਦਿਨਾਂ ਗੁਰਮਤਿ ਕੈਂਪ ਸੰਪੰਨ ਹੋਇਆ | ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਦਾ 29 ਜੂਨ ਨੂੰ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਗੁਰਮਤਿ ਸਮਾਗਮ ਵਿਚ ਪ੍ਰੀਖਿਆ ਲਈ ਜਾਵੇਗੀ ਤੇ ਪਹਿਲੀਆਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਸਮਾਗਮ ਵਿਚ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਬਚਿੱਤਰ ਸਿੰਘ, ਭੋਲਾ ਸਿੰਘ ਗੁਰੂ, ਥਾਣੇਦਾਰ ਦਰਸ਼ਨ ਸਿੰਘ ਗੁਰੂ, ਮੈਂਗਲ ਸਿੰਘ, ਰਾਮ ਪਿਆਰਾ ਸਿੰਘ, ਕਰਨੈਲ ਸਿੰਘ ਨੇ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਜ਼ਿਲ੍ਹਾ ਮੱੁਖ ਪ੍ਰਚਾਰਕ ਸਕੱਤਰ ਭਾਈ ਡਿੰਪਲ ਸਿੰਘ, ਇੰਚਾਰਜ ਪਰਮਜੀਤ ਸਿੰਘ ਗੁਰਮਤਿ ਵਿਦਿਆਲਾ, ਧਾਰਮਿਕ ਅਧਿਆਪਕ ਭਾਈ ਹਰਜੀਤ ਸਿੰਘ ਕੈਰੇ, ਭਾਈ ਬਲਕਰਨ ਸਿੰਘ ਨਾਈਵਾਲਾ, ਭਾਈ ਸੂਰਜ ਸਿੰਘ ਫਰਵਾਹੀ, ਭਾਈ ਦਰਸ਼ਨ ਸਿੰਘ, ਜਗਤਾਰ ਸਿੰਘ, ਬੇਅੰਤ ਸਿੰਘ ਧਾਲੀਵਾਲ, ਰਾਗੀ ਜਰਨੈਲ ਸਿੰਘ ਬਰਨਾਲਾ, ਗੁਰਚਰਨ ਸਿੰਘ ਬੱਬੂ, ਰਾਜਵਿੰਦਰ ਸਿੰਘ, ਗੁਰਦੁਆਰਾ ਸੋਹੀਆਣਾ ਸਾਹਿਬ ਦੇ ਗ੍ਰੰਥੀ ਦਰਸ਼ਨ ਸਿੰਘ ਕਾਲੇਕੇ, ਗ੍ਰੰਥੀ ਗੁਰਪ੍ਰੀਤ ਸਿੰਘ, ਲੀਲਾ ਸਿੰਘ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਬੱਚਿਆਂ ਨੂੰ ਮੈਡਲ ਪਾ ਕੇ ਜਥੇਦਾਰ ਖ਼ਾਲਸਾ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਵਿੰਦਰ ਕੌਰ ਖੱੁਡੀ, ਜਸਵੀਰ ਕੌਰ, ਐਡਵੋਕੇਟ ਸੁਰਿੰਦਰਪਾਲ ਸਿੰਘ, ਗੁਰਵਿੰਦਰਪਾਲ ਸਿੰਘ, ਲਾਡੀ ਸਿੰਘ, ਅਮਰੀਕ ਸਿੰਘ, ਪੰਚ ਅੰਮਿ੍ਤਪਾਲ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਨੰਦ ਸਿੰਘ ਆਦਿ ਸਮੇਤ ਸੰਗਤਾਂ ਨੇ ਸ਼ਮੂਲੀਅਤ ਕੀਤੀ |