29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਿੰਡ ਨਾਨਕਪੁਰਾ ਦੀ ਪੰਚਾਇਤ ਨੇ ਮੱੁਖ ਰਸਤੇ 'ਤੇ ਦੱਬੀ ਪੁਲੀ ਉਪਰ ਲੱੁਕ ਪਾਈ <br/>

ਅਜੀਤ ਡੈਸਕ 21-06-2025
ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)-ਪਿੰਡ ਨਾਨਕਪੁਰਾ ਦੇ ਬੱਸ ਅੱਡੇ 'ਤੇ ਗ਼ਲਤ ਬਣੀ ਪੁਲੀ ਕਾਰਨ ਕਈ ਹਾਦਸੇ ਵਾਪਰ ਚੱੁਕੇ ਸਨ | ਅੱਜ ਗ੍ਰਾਮ ਪੰਚਾਇਤ ਵਲੋਂ ਉਕਤ ਪੁਲੀ 'ਤੇ ਲੱੁਕ ਅਤੇ ਬਜਰੀ ਪਾ ਕੇ ਸਹੀ ਢੰਗ ਨਾਲ ਪੁਲੀ ਬਣਾਈ ਗਈ | ਸਰਪੰਚ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡ ਵਾਸੀਆਂ ਵਲੋਂ ਗੰਦੇ ਪਾਣੀ ਦੇ ਨਿਕਾਸ ਲਈ ਪਿੰਡ ਜਗਜੀਤਪੁਰਾ ਦੀ ਡਰੇਨ ਤੱਕ ਪਾਈਪ ਲਾਇਨ ਪਾਈ ਗਈ ਸੀ | ਉਕਤ ਪਾਈਪ ਲਾਇਨ ਪਾਉਣ ਸਮੇਂ ਸੜਕ ਦੇ ਵਿਚਕਾਰੋਂ ਬਣਾਈ ਪੁਲੀ ਨੀਵੀਂ ਰਹਿ ਗਈ | ਜਿਸ ਨੂੰ ਇੰਟਰਲਾਕ ਲਾ ਕੇ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਰੀ ਵਹੀਕਲ ਲੰਘਣ ਕਾਰਨ ਉਕਤ ਪੁਲੀ ਵਿਚ ਦੱਬ ਗਈ | ਉਨ੍ਹਾਂ ਦੱਸਿਆ ਕਿ ਅੱਜ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਦੱਬੀ ਹੋਈ ਪੁਲੀ 'ਤੇ ਲੁੱਕ ਅਤੇ ਬਜਰੀ ਪਾ ਕੇ ਰਸਤਾ ਠੀਕ ਕੀਤਾ ਗਿਆ ਹੈ | ਇਸ ਮੌਕੇ ਕਾਲਾ ਸਿੰਘ ਥਿੰਦ, ਜਗਤਾਰ ਸਿੰਘ, ਕਰਮ ਸਿੰਘ, ਇਕਬਾਲ ਸਿੰਘ, ਸੁਖਪਾਲ ਸਿੰਘ, ਅਮਨਦੀਪ ਸਿੰਘ, ਸੀਰਾ ਸਿੰਘ, ਨਿਰਮਲ ਸਿੰਘ, ਅੰਮਿ੍ਤਪਾਲ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ, ਗੁਰਬਚਨ ਸਿੰਘ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਖੱੁਡੀ ਖ਼ੁਰਦ ਵਿਖੇ ਗੁਰਮਤਿ ਕੈਂਪ ਦੀ ਸਮਾਪਤੀ ਮੌਕੇ ਜਥੇਦਾਰ ਖ਼ਾਲਸਾ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਿਵਲ ਸਰਜਨ ਡਾ: ਬਲਜੀਤ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।