ਧਨੌਲਾ, 20 ਜੂਨ (ਜਤਿੰਦਰ ਸਿੰਘ ਧਨੌਲਾ)-ਸਿਵਲ ਸਰਜਨ ਬਰਨਾਲਾ ਡਾ: ਬਲਜੀਤ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਪੁੱਜ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡਾ: ਬਲਜੀਤ ਸਿੰਘ ਨੇ ਆਖਿਆ ਕਿ ਵੱਡੀ ਗਿਣਤੀ ਵਿਚ ਮਰੀਜ਼ਾਂ ਦਾ ਧਨੌਲਾ ਕਮਿਊਨਿਟੀ ਹੈਲਥ ਸੈਂਟਰ ਪੁੱਜਣਾ ਸਿੱਧ ਕਰਦਾ ਹੈ ਕਿ ਲੋਕ ਸਿਹਤ ਮਾਹਿਰਾਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ ਜਿਸ ਕਰ ਕੇ ਉਹ ਨੇੜਲੇ ਪਿੰਡਾਂ ਤੋਂ ਆ ਕੇ ਸਿਹਤ ਲਈ ਉਪਚਾਰ ਪ੍ਰਾਪਤ ਕਰ ਰਹੇ ਹਨ | ਡਾ: ਬਲਜੀਤ ਸਿੰਘ ਨੇ ਆਖਿਆ ਕਿ ਹਸਪਤਾਲ ਦੀ ਸਾਈਡ 'ਤੇ ਪਏ ਰਕਬੇ ਵਿਚ ਹਸਪਤਾਲ ਦੀ ਹੋਰ ਉਸਾਰੀ ਚੱਲ ਰਹੀ ਹੈ | ਜਿੱਥੇ ਡਾਕਟਰੀ ਅਮਲਾ ਵੰਡ ਕੇ ਬਿਠਾ ਦਿੱਤੇ ਨਾਲ ਭੀੜ ਘਟ ਜਾਵੇਗੀ ਤੇ ਲੋਕ ਸੌਖੇ ਉਪਚਾਰ ਪ੍ਰਾਪਤ ਕਰ ਕੇ ਵਾਪਸ ਪਰਤ ਸਕਣਗੇ | ਡਾ: ਬਲਜੀਤ ਸਿੰਘ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਖਿਆ ਕਿ ਕਮਿਊਨਿਟੀ ਹੈਲਥ ਸੈਂਟਰ ਵਿਚ ਲੋੜੀਂਦੇ ਮਾਹਿਰ ਤਾਇਨਾਤ ਹਨ | ਜਿਸ ਨਾਲ ਲੋਕ ਹਰ ਪ੍ਰਕਾਰ ਦੀਆਂ ਸਿਹਤ ਸੇਵਾਵਾਂ ਇੱਥੋਂ ਹਾਸਲ ਕਰਨ ਦੇ ਸਮਰੱਥ ਹਨ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਕਿੱਥੇ ਗਾਇਨੀ ਦੀਆਂ ਦੋ ਮਾਹਿਰ ਤਾਇਨਾਤ ਹਨ | ਡਾ: ਬਲਜੀਤ ਸਿੰਘ ਨੇ ਇਹ ਵੀ ਆਖਿਆ ਕਿ ਆਯੂਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਲੋਕ ਸਰਕਾਰੀ ਹਸਪਤਾਲਾਂ ਤੋਂ ਕਰਵਾ ਰਹੇ ਹਨ | ਜਦਕਿ ਹਰ ਪ੍ਰਕਾਰ ਦੇ ਟੈਸਟ ਅਤੇ ਦਵਾਈਆਂ ਸਰਕਾਰੀ ਹਸਪਤਾਲ ਵਿਚ ਪਹਿਲਾਂ ਤੋਂ ਹੀ ਉਪਲਬਧ ਹਨ | ਇਸ ਮੌਕੇ ਐੱਸ.ਐੱਮ.ਓ ਸਤਵੰਤ ਸਿੰਘ ਅÏਜਲਾ, ਡਾ: ਵਿਸ਼ਾਲ ਵੀਰ ਵੀ ਉਚੇਚੇ ਤੌਰ 'ਤੇ ਸ਼ਾਮਿਲ ਸਨ |