ਬਰਨਾਲਾ, 20 ਜੂਨ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਚੀਮਾ-ਜੋਧਪੁਰ ਦਾ ਐੱਮ.ਐੱਸ.ਸੀ.ਆਈ.ਟੀ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਗੁਪਤਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗੁਰਜੀਤ ਸਿੰਘ ਨੇ 75 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਸ਼ਾਨਦਾਰ ਪ੍ਰਾਪਤੀ 'ਤੇ ਡਾਇਰੈਕਟਰ ਡਾ: ਅਜੇ ਮਿੱਤਲ, ਡੀਨ ਅਕਾਦਮਿਕ ਇੰਚਾਰਜ ਡਾ: ਭਾਵੇਤ ਗਰਗ, ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਪ੍ਰੋ: ਜਸ਼ਨਜੋਤ ਗੋਇਲ, ਅਕਾਦਮਿਕ ਇੰਚਾਰਜ ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਜਸਵੀਰ ਕੌਰ ਨੇ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਨੂੰ ਵਧਾਈ ਦਿੱਤੀ |