ਸੰਗਰੂਰ, 22 ਜੂਨ (ਧੀਰਜ ਪਸ਼ੌਰੀਆ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵੇਂ ਬਣੇ ਮੈਂਬਰ ਗੁਲਜਾਰ ਸਿੰਘ ਬੌਬੀ ਸਥਾਨਕ ਵਾਲਮੀਕਿ ਰਮਾਇਣ ਭਵਨ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਲਿਆ | ਇਸ ਮੌਕੇ ਕਮੇਟੀ ਵਲੋਂ ਪ੍ਰਧਾਨ ਰਵਿੰਦਰ ਰਾਜਨ ਦੀ ਅਗਵਾਈ ਵਿਚ ਗੁਲਜਾਰ ਸਿੰਘ ਬੌਬੀ ਨੂੰ ਸਨਮਾਨਿਤ ਕੀਤਾ ਗਿਆ | ਗੁਲਜਾਰ ਬੋਬੀ ਨੇ ਮੌਜੂਦਗੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਭਾਈਚਾਰੇ ਦੀ ਹਰ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਰਨਗੇ | ਇਸ ਮੌਕੇ ਚੇਅਰਮੈਨ ਘਣਸ਼ਾਮ, ਸ਼ਕਤੀਜੀਤ ਸਿੰਘ, ਰਾਜੇਸ਼ ਕੁਮਾਰ, ਦੀਪੂ ਟਿਵਾਣਾ, ਰਾਜੇਸ਼ ਲੋਹਟ, ਵੀਰ ਇਕਲੇਵਆ, ਅਮਨ ਮਲਿਕ, ਰਾਹੁਲ ਕਾਂਗੜਾ, ਆਵਾ ਸਿੰਘ, ਸੀਤਾ ਰਾਮ ਚੌਹਾਨ, ਸਤੀਸ਼ ਕੁਮਾਰ, ਬੱਬੂ ਟਿਵਾਣਾ, ਵਿਨੋਦ ਕੁਮਾਰ ਪਰੋਚਾ ਪ੍ਰਧਾਨ ਰੇਹੜੀ ਯੂਨੀਅਨ, ਰੌਕੀ ਰਾਣੀ, ਮੀਕਾ, ਸੋਨੂੰ, ਚਰਨਜੀਤ ਸਿੰਘ ਚੰਨੀ, ਬਲਵਿੰਦਰ ਬਬਲਾ ਅਤੇ ਹੋਰ ਮੌਜੂਦ ਸਨ |