ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ)- ਹਿੰਦ-ਪਾਕਿ ਸੀਮਾ ਅਧੀਨ ਆਉਂਦੇ ਸਰਹੱਦੀ ਪਿੰਡ ਕਿਲਚੇ ਦੇ ਖੇਤ ਵਿਚੋਂ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਚਲਾਏ ਵਿਸ਼ੇਸ਼ ਸਰਚ ਅਭਿਆਨ ਦੌਰਾਨ ਇਕ ਡਰੋਨ ਬਰਾਮਦ ਕੀਤਾ ਗਿਆ ਹੈ ਜਿਸ ਦੇ ਸਬੰਧ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਨੰਬਰ ਓ.ਪੀ.ਐੱਸ/ ਐੱਫ.ਆਈ.ਆਰ/ ਐੱਫ ਸੀ.ਓ. ਵਾਈ/99 ਬੀ.ਐਨ. ਬੀ.ਐੱਸ.ਐੱਫ/ 2025, ਬੀਤੇ ਦਿਨ 21 ਜੂਨ ਨੂੰ ਸੀ.ਓ.ਵਾਈ ਕਮਾਂਡਰ ਬੀ.ਐੱਸ.ਐੱਫ ਕੱਸੋਕੇ, ਫ਼ਿਰੋਜ਼ਪੁਰ (ਪੀ.ਬੀ) ਵਲੋਂ ਭੇਜਿਆ ਹੋਇਆ ਮਿਲਿਆ ਜਿਸ ਵਿਚ ਡਰੋਨ ਮਾਮਲੇ ਸੰਬੰਧੀ ਕਾਰਵਾਈ ਕਰਨ ਲਈ ਲਿਖਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮਿਤੀ 21 ਜੂਨ ਨੂੰ ਬੀ.ਐੱਸ.ਐੱਫ. ਚੌਂਕੀ ਕੱਸੋਕੇ ਦੇ ਜਵਾਨਾਂ ਵਲੋਂ ਚਲਾਏ ਵਿਸ਼ੇਸ਼ ਸਰਚ ਅਭਿਆਨ ਦੌਰਾਨ ਪਿੰਡ ਕਿਲਚੇ ਦੇ ਖੇਤਾਂ 'ਚ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਕ ਡਰੋਨ ਮਾਡਲ ਡੀ.ਜੇ.ਆਈ. ਮਾਵਿਕ 3 ਕਲਾਸਿਕ ਬਰਾਮਦ ਹੋਇਆ | ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀ.ਐੱਸ.ਐੱਫ. ਦੇ ਅਧਿਕਾਰੀ ਵਲੋਂ ਭੇਜੇ ਪੱਤਰ ਅਨੁਸਾਰ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |