ਸੰਗਰੂਰ, 22 ਜੂਨ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਨਾਭਾ ਗੇਟ ਬਾਹਰ ਓਰੇਨ ਕੰਪਲੈਕਸ ਸਥਿਤ ਆਨੰਤ ਯੋਗਾ ਲਿਆ ਵਲੋਂ ਭਾਰਤੀ ਜਵਾਨਾਂ ਲਈ ਲਗਾਏ ਗਏ ਯੋਗਾ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਜਵਾਨਾਂ ਨੇ ਲਾਹਾ ਹਾਸਲ ਕੀਤਾ | ਸਥਾਨਕ ਹੌਲੀਸਟਿਕ ਵੈਲਨੈਸ ਇੰਸਟੀਚਿਊਟ ਦੇ ਮੁਖੀ ਜਸਪਾਲ ਸਿੰਘ ਸਿੰਘ ਸੋਹੀ ਅਤੇ ਪਰਮਿੰਦਰ ਕੌਰ ਸੋਹੀ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਨੂੰ ਸਮਰਪਿਤ ਇਸ ਕੈਂਪ ਦੌਰਾਨ ਯੋਗ ਮਾਹਿਰਾਂ ਨੇ ਦੱਸਿਆ ਕਿ ਯੋਗ ਰਾਹੀਂ ਮਨ ਅਤੇ ਤਨ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਸੰਸਥਾ ਦੇ ਮੁਖੀ ਸੰਜੂ ਮੀਨਾ ਅਤੇ ਡਾਇਰੈਕਟਰ ਆਚਾਰੀਆ ਸ਼ਰੂਤੀ ਕਿ੍ਸ਼ਨਨ ਨੇ ਦੱਸਿਆ ਕਿ ਸਰਵਾਈਕਲ, ਸਾਇਟਿਕਾ, ਪਿੱਠ ਦਰਦ, ਗੋਡਿਆਂ ਦੇ ਦਰਦ, ਮਿਹਦੇ ਦੀ ਸਮੱਸਿਆ ਸਮੇਤ ਵੱਖ ਵੱਖ ਸਰੀਰਕ ਸਮੱਸਿਆਵਾਂ ਦੇ ਹੱਲ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ | ਇਸ ਮੌਕੇ ਸੰਸਥਾ ਦੇ ਟਰੇਨਰ ਨਿਖਲ, ਅੰਕਿਤਾ, ਸਵਾਤੀ ਰਾਠੀ, ਕਾਜਲ ਰਾਣਾ ਅਤੇ ਸ਼ੁਭਮ ਵੀ ਮੌਜੂਦ ਸਨ |