ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਸਥਾਨਕ ਰਾਮਸਰਾ ਰੇਲਵੇ ਫਾਟਕ ਦੇ ਐਨ ਨਾਲ ਕਰੀਬ ਪਿਛਲੇ ਇਕ ਸਾਲ ਤੋਂ ਸੜਕ ਤੇ ਬਣੇ ਕਰੀਬ 25 ਫੁੱਟ ਚੌੜੇ ਅਤੇ ਇੱਕ ਫੁੱਟ ਡੰੂਘੇ ਟੋਏ ਕਾਰਨ ਅੱਜ ਸਵੇਰੇ ਦੋ ਦਰਜਨ ਦੇ ਕਰੀਬ ਸਵਾਰੀਆਂ ਨਾਲ ਭਰੀ ਇਕ ਪਿੱਕਅੱਪ ਜੀਪ ਅਤੇ ਘੋੜਾ ਟਰਾਲਾ ਆਪਸ ਵਿੱਚ ਭਿੜ ਗਏ ਪ੍ਰੰਤੂ ਸਵਾਰੀਆਂ ਵਾਲ ਵਾਲ ਬੱਚ ਗਈਆਂ | ਦੋਵੇਂ ਵਾਹਨ ਚਾਲਕ ਇੱਕ ਦੂਜੇ ਦੀ ਗ਼ਲਤੀ ਦੱਸ ਕੇ ਕਰੀਬ ਅੱਧਾ ਘੰਟਾ ਬਹਿਸਦੇ ਹੋਏ ਲੜਾਈ ਝਗੜਾ ਕਰਨ ਲੱਗੇ ਤਾਂ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਸਮਝਾਇਆ ਕਿ ਦੁਰਘਟਨਾ ਦਾ ਕਾਰਨ ਤੁਹਾਡੀ ਗ਼ਲਤੀ ਨਹੀਂ, ਸੜਕ 'ਤੇ ਬਣਿਆ ਡੰੂਘਾ ਅਤੇ ਚੌੜਾ ਖੱਡਾ ਹੈ | ਪਰ ਰੇਲਵੇ ਪੁਲਿਸ ਦਾ ਕੋਈ ਮੁਲਾਜ਼ਮ ਦੁਰਘਟਨਾ ਮੌਕੇ ਨਹੀਂ ਪਹੁੰਚਿਆ | ਲੋਕਾਂ ਨੇ ਕਿਹਾ ਕਿ ਇਹ ਭਾਰਤ ਦੇਸ਼ ਹੈ ਜਿਥੇ ਟੋਏ ਦੁਰਘਟਨਾ ਤੋਂ ਪਹਿਲਾਂ ਭਰਣ ਦੀ ਬਜਾਏ ਜਾਨਲੇਵਾ ਹਾਦਸੇ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ ਤੋਂ ਬਾਅਦ ਭਰੇ ਜਾਂਦੇ ਹਨ | ਗੌਰਤਲਬ ਹੈ ਕਿ ਉਕਤ ਟੋਏ ਕਾਰਨ ਕਈ ਵਾਰ ਟਰੱਕ ਫਾਟਕਾਂ ਨਾਲ ਭਿੜ ਚੁੱਕੇ ਹਨ ਅਤੇ ਟਰੱਕਾਂ ਦਾ ਰੋਜ਼ਾਨਾ ਨੁਕਸਾਨ ਵੀ ਹੋ ਰਿਹਾ ਹੈ |
ਚੌੜੇ ਅਤੇ ਡੰੂਘੇ ਟੋਏ ਕਾਰਨ ਪਿੱਕਅੱਪ ਜੀਪ ਅਤੇ ਘੋੜਾ ਟਰਾਲਾ ਭਿੜੇ
ਅਜੀਤ ਡੈਸਕ
23-06-2025