18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਖਨÏਰੀ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਭਾਰੀ ਸਹਿਮ

ਅਜੀਤ ਡੈਸਕ 02-09-2025
ਖਨÏਰੀ , 1 ਸਤੰਬਰ (ਬਲਵਿੰਦਰ ਸਿੰਘ ਥਿੰਦ) - ਖਨÏਰੀ ਕੋਲੋਂ ਗੁਜਰਦੇ ਘੱਗਰ ਦਰਿਆ ਵਿੱਚ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਦੇ ਜਾ ਰਹੇ ਪਾਣੀ ਦੇ ਪੱਧਰ ਨੇ ਇਸ ਇਲਾਕੇ ਦੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਅਤੇ ਇਥੇ ਘੱਗਰ ਦਰਿਆ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕੇਵਲ ਪÏਣਾ ਕੁ ਫੁੱਟ ਥੱਲੇ ਰਹਿ ਗਿਆ ਹੈ ਤੇ ਪਲ ਪਲ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚਦਾ ਜਾ ਰਿਹਾ ਹੈ¢ ਜਿਸ ਕਰਕੇ ਤਕਰੀਬਨ ਹਰ ਸਾਲ ਘੱਗਰ ਦਰਿਆ ਦੇ ਹੜ੍ਹਾਂ ਦਾ ਸ਼ਿਕਾਰ ਹੁੰਦੇ ਆ ਰਹੇ ਲੋਕਾਂ ਵਿੱਚ ਇਸ ਵਾਰ ਵੀ ਸੰਭਾਵੀ ਹੜਾਂ ਦਾ ਖਤਰਾ ਪੈਦਾ ਹੋ ਚੁੱਕਾ ਹੈ¢ ਸੋਮਵਾਰ ਰਾਤ ਦੇ 8 ਵਜੇ ਤੱਕ ਖਨÏਰੀ ਵਿਖੇ ਘੱਗਰ ਦਰਿਆ ਦੇ ਆਰ ਡੀ 460 ਪੁੱਲ ਤੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 747.2 ਫੁੱਟ 'ਤੇ ਚੱਲ ਰਿਹਾ ਹੈ ਜੋ ਕਿ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਸਿਰਫ ਪÏਣਾ ਕੁ ਫੁੱਟ ਹੇਠਾਂ ਹੈ¢ ਖਨÏਰੀ ਨੇੜਲੇ ਸਬ ਡਵੀਜ਼ਨ ਮੂਣਕ ਦੇ ਬਨਾਰਸੀ, ਬੋਪੁਰ, ਅਨਦਾਣਾ, ਥੇੜੀ, ਚਾਂਦੂ, ਮੰਡਵੀ, ਮਕÏਰੜ ਸਮੇਤ ਹੋਰ ਕਈ ਪਿੰਡਾਂ ਦੇ ਲੋਕਾਂ ਵਲੋਂ ਅਤੇ ਸਬ ਡਵੀਜ਼ਨ ਪਾਤੜਾਂ ਦੇ ਗੁਲਾਹੜ, ਨਾਈਵਾਲਾ, ਸ਼ੁਤਰਾਣਾ, ਗੁਰੂ ਨਾਨਕਪੁਰਾ ਦੈੜ, ਕਾਂਗਥਲਾ, ਮਤÏਲੀ, ਤੇਈਪੁਰ, ਸਾਗਰਾ ਆਦਿ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਹੀ ਲਗਾਤਾਰ ਘੱਗਰ ਦਰਿਆ ਦੇ ਬੰਨ ਦੀ ਨਿਗਰਾਨੀ ਕਰਦਿਆਂ ਜਿੱਥੋਂ ਕਿਤੇ ਬੰਨ੍ਹ ਕਮਜ਼ੋਰ ਲੱਗਦਾ ਉੱਥੇ ਉਹਨਾਂ ਵਲੋਂ ਮਿੱਟੀ ਵਗੈਰਾ ਪਾਈ ਜਾ ਰਹੀ ਹੈ¢ ਇਸੇ ਤਰ੍ਹਾਂ ਭਾਰਤ ਮਾਲਾ ਦੇ ਤਹਿਤ ਖਨÏਰੀ ਨਜ਼ਦੀਕ ਪਿੰਡ ਤੇਈਪੁਰ ਵਿਖੇ ਬਣ ਰਹੇ ਜੰਮੂ ਕਟੜਾ ਐਕਸਪ੍ਰੈਸ ਵੇਅ ਦੇ ਪੁੱਲ ਦੇ ਕੋਲੋਂ ਇਸ ਮਾਰਗ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਠੇਕੇਦਾਰਾਂ ਵਲੋਂ ਘੱਗਰ ਦਰਿਆ ਦੇ ਬੰਨ੍ਹਾਂ ਤੋਂ ਵੱਡੀ ਮਾਤਰਾ ਵਿਚ ਮਿੱਟੀ ਚੁੱਕ ਕੇ ਐਕਸਪ੍ਰੈਸ ਵੇਅ ਵਿਚ ਪਾ ਕੇ ਘੱਗਰ ਦਰਿਆ ਦੇ ਬੰਨ ਸਾਫ ਕਰ ਦਿਤੇ ਗਏ ਸਨ¢ ਜਿਥੇ ਪਿੰਡ ਤੇਈਪੁਰ, ਸਾਗਰਾ, ਮਤÏਲੀ, ਕਾਂਗਥਲਾ ਅਤੇ ਗੁਰੂ ਨਾਨਕਪੁਰਾ ਦੈੜ੍ਹ ਦੇ ਕਿਸਾਨਾਂ ਵਲੋਂ ਆਪਣੇ ਪੱਧਰ ਤੇ ਘੱਗਰ ਦਰਿਆ ਦੇ ਬੰਨ ਲਗਾਏ ਜਾ ਰਹੇ ਸਨ¢ ਇਸ ਮÏਕੇ 'ਤੇ ਹਰਜੀਤ ਸਿੰਘ ਗਿੱਲ, ਕੁਲਵੰਤ ਸਿੰਘ ਜੰਮੂ ਦੈੜ੍ਹ, ਗੁਰਮੀਤ ਸਿੰਘ ਸਾਬਕਾ ਸਰਪੰਚ ਦੈੜ੍ਹ, ਹਰਮੀਤ ਸਿੰਘ ਚੀਮਾ ਕਾਂਗਥਲਾ, ਜਗਤਾਰ ਸਿੰਘ ਕਾਂਗਥਲਾ, ਬਾਬਾ ਸਾਹਿਬ ਸਿੰਘ ਦੈੜ੍ਹ, ਦਰਸ਼ਨ ਸਿੰਘ ਢਿੱਲੋਂ, ਕੰਵਲਜੀਤ ਸਿੰਘ ਚੰਦੀ, ਜਗਮੀਤ ਸਿੰਘ ਸਿੱਧੂ ਆਦਿ ਮÏਜੂਦ ਸਨ¢
ਘੱਗਰ ਦਰਿਆ ਵਿਚ ਖਨÏਰੀ ਸਥਿਤ ਭਾਖੜਾ ਨਹਿਰ ਅਤੇ ਘੱਗਰ ਦਰਿਆ ਦੇ ਪੁੱਲ ਆਰ ਡੀ -460 ਵਿਚ ਬਰਸਾਤਾਂ ਦਾ ਵੱਡੀ ਮਾਤਰਾ ਵਿਚ ਪਾਣੀ ਆਉਣ ਦੇ ਨਾਲ ਹੀ ਵੱਡੇ ਪੱਧਰ 'ਤੇ ਜਲ ਬੂਟੀ ਆ ਕੇ ਪਿਛਲੇ ਚਾਰ ਪੰਜ ਦਿਨਾਂ ਤੋਂ ਫਸੀ ਹੋਈ ਸੀ ਲੇਕਿਨ ਪ੍ਰਸ਼ਾਸਨ ਵਲੋਂ ਜਲ ਬੂਟੀ ਕਢਵਾਏ ਜਾਣ ਦੇ ਲਈ ਘੱਗਰ ਦਰਿਆ ਦੇ ਕੰਢੇ 'ਤੇ ਇਕ ਦੇ ਸੀ ਬੀ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਖੜੀਆਂ ਕਰਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਸੀ ਲੇਕਿਨ ਅੱਜ ਅਜੀਤ ਅਖਬਾਰ ਵਿੱਚ ਘੱਗਰ ਦਰਿਆ ਦੇ ਪੁੱਲ ਦੇ ਨਾਲ ਜਲ ਬੂਟੀ ਫਸੇ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਅੱਜ ਡਰੇਨੇਜ ਵਿਭਾਗ ਵਲੋਂ 2 ਜੇ ਸੀ ਬੀ ਮਸ਼ੀਨਾਂ ਅਤੇ ਕਈ ਟਰੈਕਟਰ ਟਰਾਲੀਆਂ ਲਗਾ ਕੇ ਜਲ ਬੂਟੀ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ¢ ਇਸ ਜਲ ਬੂਟੀ ਨੂੰ ਕੱਢਦੇ ਸਮੇਂ ਉਸ ਦੀ ਕਵਰੇਜ ਕਰ ਰਹੇ ਕੁਝ ਪੱਤਰਕਾਰਾਂ ਨੂੰ ਇਕ ਅਧਿਕਾਰੀ ਦੱਸੀ ਜਾ ਰਹੀ ਇਕ ਮਹਿਲਾ ਵੱਲੋਂ ਫੋਟੋ ਖਿੱਚਣ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਇਹ ਜਲ ਬੂਟੀ ਪਹਿਲਾਂ ਕਿਉਂ ਨਹੀਂ ਕੱਢੀ ਗਈ , ਬਾਰੇ ਉਹ ਮਹਿਲਾ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰਦਿਆਂ ਨੋ ਕੁਮੈਂਟਸ ਨੋ ਕੁਮੈਂਟਸ ਕਰਦਿਆਂ ਉਥੋਂ ਚਲੀ ਗਈ¢
ਪਿਛਲੀ ਖ਼ਬਰ ਅੱਖਾਂ ਦੇ ਮੁਫ਼ਤ ਚੈੱਕਅੱਪ ਅਤੇ ਹੋਮਿਓਪੈਥਿਕ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਭਾਰੀ ਮੀਂਹ ਦੇ ਕਾਰਨ ਮੁਰਗੀ ਫਾਰਮ ਦੀ ਛੱਤ ਡਿੱਗੀ- ਚਾਰ ਹਜ਼ਾਰ ਚੂਜ਼ੇੇ ਮਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।