29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਨਰਕ ਭੋਗਣ ਲਈ ਮਜਬੂਰ ਹਨ ਦੁੱਲਟ ਪੱਤੀ ਦੀ ਗਲੀ ਦੇ ਵਸਨੀਕ <br/>

ਅਜੀਤ ਡੈਸਕ 22-09-2025
ਲੌਂਗੋਵਾਲ, 21 ਸਤੰਬਰ (ਵਿਨੋਦ ਸ਼ਰਮਾ) - ਲੌਂਗੋਵਾਲ ਦੀ ਦੁੱਲਟ ਪੱਤੀ ਸਥਿਤ ਮਹਿੰਦਰ ਸਿੰਘ ਸੀ.ਆਈ.ਡੀ. ਵਾਲੀ ਗਲੀ ਦੇ ਵਸਨੀਕ ਪਿਛਲੇ ਇਕ ਮਹੀਨੇ ਤੋਂ ਸੰਤਾਪ ਭੋਗਣ ਲਈ ਮਜਬੂਰ ਹਨ | ਇਕ ਮਹੀਨੇ ਤੋਂ ਇਸ ਗਲੀ ਨੂੰ ਪੱਟ ਕੇ ਸੁੱਟ ਦਿੱਤਾ ਗਿਆ ਹੈ ਅਤੇ ਸਥਾਨਕ ਵਾਸੀਆਂ ਦਾ ਆਉਣਾ ਜਾਣਾ ਦੁੱਭਰ ਹੋ ਗਿਆ ਹੈ | ਇਸ ਗਲੀ ਦੇ ਵਸਨੀਕ ਨਿਰਮਲ ਸਿੰਘ ਦੁੱਲਟ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ 21 ਅਗਸਤ ਨੂੰ ਇਸ ਗਲੀ ਨੂੰ ਪੱਟ ਕੇ ਸੁੱਟ ਦਿੱਤਾ ਗਿਆ ਹੈ | ਇਸ ਵਿਚ ਲੱਗੀ ਇੰਟਰਲਾਕ ਟਾਇਲ ਨੂੰ ਵਿਚ ਹੀ ਦੱਬ ਦਿੱਤਾ ਗਿਆ ਅਤੇ ਨਿਕਾਸੀ ਨਾਲੀਆਂ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਗਿਆ ਹੈ | ਜਿਸ ਕਾਰਨ ਨਾਲੀਆਂ ਦਾ ਗੰਦਾ ਪਾਣੀ ਓਵਰਫ਼ਲੋ ਹੋ ਰਿਹਾ ਹੈ ਅਤੇ ਭੈੜੀ ਬਦਬੂ ਆ ਰਹੀ ਹੈ | ਇਸ ਸਬੰਧ ਵਿਚ ਪਹਿਲਾਂ ਤਾਂ ਪ੍ਰਬੰਧਕਾਂ ਵਲੋ ਮੀਂਹ ਦਾ ਬਹਾਨਾ ਲਾ ਦਿੱਤਾ ਗਿਆ | ਜਦੋਂ ਗਲੀ ਦੇ ਨਿਵਾਸੀ ਪ੍ਰਧਾਨ ਕੋਲ ਗਏ ਤਾਂ 2-3 ਟਰਾਲੀਆਂ ਮਿੱਟੀ ਦੀਆਂ ਸੁਟਵਾ ਕੇ ਪਰਨਾਲਾ ਫੇਰ ਉਥੇ ਦਾ ਉਥੇ ਹੈ | ਪੱਤੀ ਨਿਵਾਸੀਆਂ ਨੇ ਇਸ ਅਧੂਰੀ ਪਈ ਗਲੀ ਨੂੰ ਜਲਦ ਬਣਵਾਉਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਨਾਲ ਪੰਜਾਬ ਦੀ ਖੇਤੀ ਅਤੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ-ਡਾ. ਮਾਨ <br/> ਅਗਲੀ ਖ਼ਬਰ ਮਾਰਕੀਟ ਕਮੇਟੀ ਖਨੌਰੀ ਦੇ ਚੇਅਰਮੈਨ ਜੋਗੀ ਰਾਮ ਭੁੱਲਣ ਦਾ ਤਾਜਪੋਸ਼ੀ ਸਮਾਰੋਹ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।