29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਰਕੀਟ ਕਮੇਟੀ ਖਨੌਰੀ ਦੇ ਚੇਅਰਮੈਨ ਜੋਗੀ ਰਾਮ ਭੁੱਲਣ ਦਾ ਤਾਜਪੋਸ਼ੀ ਸਮਾਰੋਹ ਅੱਜ <br/>

ਅਜੀਤ ਡੈਸਕ 22-09-2025
ਖਨੌਰੀ, 21 ਸਤੰਬਰ (ਬਲਵਿੰਦਰ ਸਿੰਘ ਥਿੰਦ) - ਨੇੜਲੇ ਪਿੰਡ ਭੁੱਲਣ ਦੇ ਨਿਵਾਸੀ ਜੋਗੀ ਭੁੱਲਣ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਕਰੀਬ ਦੋ ਸਾਲ ਪਹਿਲਾਂ ਮਾਰਕੀਟ ਕਮੇਟੀ ਖਨੌਰੀ ਦਾ ਚੇਅਰਮੈਨ ਐਲਾਨਿਆ ਗਿਆ ਸੀ, ਦਾ ਤਾਜ ਪੋਸ਼ੀ ਸਮਾਰੋਹ 22 ਸਤੰਬਰ ਨੂੰ ਮਾਰਕੀਟ ਕਮੇਟੀ ਖਨੌਰੀ ਦੇ ਦਫ਼ਤਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇਜਵੀਰ ਸਿੰਘ ਕਲੇਰ ਠਸਕਾ ਨੇ ਦੱਸਿਆ ਕਿ ਜੋਗੀ ਰਾਮ ਭੁੱਲਣ ਦਾ ਤਾਜ ਪੋਸ਼ੀ ਸਮਾਰੋਹ 22 ਸਤੰਬਰ ਦਿਨ ਸੋਮਵਾਰ ਕਰਵਾਇਆ ਜਾ ਰਿਹਾ ਹੈ | ਸਮਾਗਮ ਮੌਕੇ ਸਵੇਰੇ ਸਾਢੇ 9 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਅਤੇ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ | ਇਸ ਮੌਕੇ ਚੇਅਰਮੈਨ ਜੋਗੀ ਰਾਮ ਭੁੱਲਣ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸ੍ਰ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਮਨੀਸ਼ ਸਿਸੋਦੀਆ ਇੰਚਾਰਜ਼ ਆਮ ਆਦਮੀ ਪਾਰਟੀ ਪੰਜਾਬ, ਅਮਨ ਅਰੋੜਾ ਪੰਜਾਬ ਪ੍ਰਧਾਨ, ਕੈਬਿਨੇਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਵਰਕਰਾਂ ਨੂੰ ਜੋ ਬਣਦਾ ਰੁਤਬਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਇਸ ਤੇ ਵਰਕਰਾਂ ਨੂੰ ਭਾਰੀ ਖੁਸ਼ੀ ਤੇ ਉਤਸ਼ਾਹ ਮਿਲਦਾ ਹੈ | ਕਿਉਂਕਿ ਵਰਕਰ ਹੀ ਹਰ ਪਾਰਟੀ ਦੇ ਰੀੜ੍ਹ ਦੀ ਹੱਡੀ ਸਮਾਨ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਦੀ ਛੱਤਰ ਛਾਇਆ ਹੇਠ ਪਾਰਟੀ ਵਲੋਂ ਉਨ੍ਹਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ |

ਪਿਛਲੀ ਖ਼ਬਰ ਨਰਕ ਭੋਗਣ ਲਈ ਮਜਬੂਰ ਹਨ ਦੁੱਲਟ ਪੱਤੀ ਦੀ ਗਲੀ ਦੇ ਵਸਨੀਕ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਕਾਰੀ ਸਕੂਲ ਚਾਓਬਾਸ ਜਖੇਪਲ ਵਿਖੇ ਕਮਰਿਆਂ ਅਤੇ ਮੰਡੀ ਵਿਚ ਕੀਤਾ ਸ਼ੈੱਡ ਦਾ ਉਦਘਾਟਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।