ਜਖੇਪਲ, 21 ਸਤੰਬਰ (ਮੇਜਰ ਸਿੰਘ ਸਿੱਧੂ) - ਸਰਪੰਚ ਗੁਰਚਰਨ ਸਿੰਘ ਦੇ ਯਤਨਾਂ ਸਦਕਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਦੇ ਅਧੀਨ ਆਉਂਦੇ ਪਿੰਡ ਜਖੇਪਲ ਚਾਓਬਾਸ ਵਿਖੇ ਸਰਕਾਰੀ ਸਕੂਲ ਵਿਚ 62 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਦੋ ਕਲਾਸ ਰੂਮ,ਸਾਇੰਸ ਲੈਬ,ਮੈਡੀਕਲ ਰੂਮ,ਸਕਿਉਰਿਟੀ ਗਾਰਡ ਰੂਮ,ਮਿੱਡ-ਡੇ-ਮੀਲ ਸ਼ੈੱਡ,ਲੜਕੇ ਤੇ ਲੜਕੀਆਂ ਲਈ ਵੱਖਰੇ ਬਾਥਰੂਮ,ਪੀਣ ਵਾਲੇ ਪਾਣੀ ਦਾ ਪ੍ਰਬੰਧ,ਲਾਕ-ਟਾਇਲ ਆਦਿ ਦਾ ਉਦਘਾਟਨ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਦਾਣਾ ਮੰਡੀ ਜਖੇਪਲ ਵਿਖੇ 36 ਲੱਖ 40 ਹਜਾਰ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇੱਕ ਹੋਰ ਸ਼ੈੱਡ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਨੇ ਗ੍ਰਾਮ ਪੰਚਾਇਤ ਚਾਓਬਾਸ ਸਰਪੰਚ ਗੁਰਚਰਨ ਸਿੰਘ ਸ਼ੈਹਸ਼ੀ ਬਰਾਦਰੀ ਦੀ ਧਰਮਸ਼ਾਲਾ, ਮੁਸ਼ਲਮ ਭਾਈਚਾਰੇ ਦੇ ਕਬਰਸਤਾਨ ਅਤੇ ਅਨੁਸੂਚਿਤ ਜਾਤੀਆਂ ਦੇ ਵਿਕਾਸ ਕਾਰਜਾਂ ਲਈ 9 ਲੱਖ ਰੁਪਏ ਦਾ ਚੈੱਕ ਵੀ ਦਿੱਤਾ | ਇਸ ਤੋਂ ਇਲਾਵਾ ਸਰਪੰਚ ਗੁਰਚਰਨ ਸਿੰਘ ਨੇ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਸਬੰਧੀ ਵੀ ਮੰਗ ਰੱਖੀ ਜਿਸ ਤੇ ਕੈਬਨਿਟ ਮੰਤਰੀ ਨੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ | ਸਟੇਜ ਦੀ ਕਾਰਵਾਈ ਲੈਕ. ਕੁਲਵਿੰਦਰ ਸਿੰਘ ਮੋਹਲ ਨੇ ਬਾਖ਼ੂਬੀ ਨਿਭਾਈ | ਸਰਪੰਚ ਗੁਰਚਰਨ ਸਿੰਘ ਚਾਓਬਾਸ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਮੁਨੀਸ਼ ਵਰਮਾ, ਲੈਕ ਯਾਦਵਿੰਦਰ ਸਿੰਘ, ਲੈਕ.ਅਵਿਨਾਸ਼ ਕੁਮਾਰ, ਲੈਕ.ਸ਼ਿਵ ਸਿੰਘ, ਕਿ੍ਸ਼ਨ ਗੋਪਾਲ, ਸ. ਅਰਵਿੰਦਰ ਸਿੰਘ ਚਹਿਲ, ਹਰਮਨਜੀਤ ਸਿੰਘ, ਸਟਾਫ਼, ਸਰਪੰਚ ਗੁਰਚਰਨ ਸਿੰਘ, ਸਰਪੰਚ ਮਨਪ੍ਰੀਤ ਸਿੰਘ ਗੱਗੀ, ਸਰਪੰਚ ਕੇਵਲ ਸਿੰਘ, ਸਰਪੰਚ ਜਸਪਾਲ ਸਿੰਘ ਕਾਲਾ, ਰਿਟਾ.ਇੰਸ.ਰਾਜ ਕੁਮਾਰ, ਰਿਟਾ. ਐਸ.ਡੀ.ਓ. ਸਤਪਾਲ, ਪਿ੍ੰਸੀਪਲ ਸੁਖਪਾਲ ਸਿੰਘ ਜਖੇਪਲ, ਅਜੈਬ ਸਿੰਘ ਸਿੱਧੂ, ਸਾਬਕਾ ਸਰਪੰਚ ਕਿ੍ਸ਼ਨ ਸਿੰਘ, ਅਜੈਬ ਸਿੰਘ ਸਿੱਧੂ, ਸੀਨੀਅਰ ਆਗੂ ਮਾ. ਗੁਰਤੇਜ ਸਿੰਘ, ਪੰਚ ਅਮਨਦੀਪ ਸਿੰਘ ਦੀਪ, ਗੁਰਤੇਜ ਸਿੰਘ ਮਾਂਗਟ, ਲਾਡੀ ਸਿੱਧੂ, ਪ੍ਰਧਾਨ ਲੱਖਾ ਦਿਆਲ ਕਾ, ਪੰਚ ਲਛਮਣ ਸਿੰਘ, ਪੰਚ ਅਮਰੀਕ ਸਿੰਘ, ਸੁਖਚੈਨ ਸਿੰਘ, ਜਗਤਾਰ ਸਿੰਘ, ਮੇਵਾ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ, ਰਾਮਫਲ ਸਿੰਘ, ਨੈਬ ਸਿੰਘ, ਗੁਰਪਿਆਰ ਸਿੰਘ, ਪੰਚ ਜੱਗਾ ਧਾਲੀਵਾਲ, ਨੰਬਰਦਾਰ ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਨਾਹਰਾ ਤੇ ਐਸ.ਐਮ.ਸੀ. ਚੇਅਰਮੈਨ ਬਲਵਿੰਦਰ ਸਿੰਘ ਧੁਲੇ ਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਮੋਹਤਵਰ ਹਾਜ਼ਰ ਸਨ |