ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਵਿਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਅਤੇ ਘਰੋਂ ਬੇਘਰ ਹੋਏ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜੱਥੇ ਵਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ 2 ਲੱਖ ਦੇ ਕਰੀਬ ਰਾਸ਼ੀ ਸੌਂਪੀ ਗਈ | ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਪ੍ਰਧਾਨ ਸੁਰਿੰਦਰ ਕੁਰੜ, ਸ਼ਿਬੂ ਕੰਗਣਵਾਲ, ਸੁਰਜੀਤ ਗੋਗਨਾ, ਤਰਸੇਮ ਗਰਗ ਆਦਿ ਵਲੋ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਸੇਵਾ ਵਿੱਚ ਆਪਦਾ ਬਣਦਾ ਯੋਗਦਾਨ ਪਾਉਂਦੇ ਹੋਏ ਅੱਗੇ ਨੂੰ ਵੀ ਹਰ ਸੰਭਵ ਸਹਿਯੋਗ ਦਾ ਕਰਨ ਦਾ ਭਰੋਸਾ ਦਵਾਇਆ ਗਿਆ | ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਲੰਟੀਅਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਤਨ ਮਨ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ | ਇਸ ਮੌਕੇ 'ਤੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਕੌਮੀ ਸਲਾਹਕਾਰ ਅਵਤਾਰ ਸਿੰਘ ਜੱਸਲ, ਸੀਨੀਅਰ ਆਗੂ ਅਮਰ ਸਰਾਓ, ਸੁਪਰਡੈਂਟ ਮਨੋਜ ਗਰਗ, ਸੀਨੀਅਰ ਆਗੂ ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਕੌਂਸਲਰ ਅਮਨ ਅਫਰੀਦੀ, ਸਰਵਰ ਖਾਨ, ਅੰਬੂ ਸ਼ਾਹ, ਤਰਲੋਚਨ ਸਿੰਘ ਚਾਪੜਾ, ਮਾਸਟਰ ਰਾਜੇਸ਼ ਸ਼ਰਮਾ, ਮਾ ਬਲਵੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ, ਨਿਰਭੈ ਸਿੰਘ ਅਮਰਪੁਰਾ, ਹਰਦੀਪ ਸਿੰਘ ਹੂੰਝਨ, ਨਵਰਾਜ ਚੀਮਾ, ਰੌਕੀ ਚੀਮਾ, ਟਹਿਲ ਸਿੰਘ ਦੁਲਮਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਜ਼ਿਲ੍ਹਾ ਯੂਥ ਸਕੱਤਰ ਹਰਪ੍ਰੀਤ ਸਿੰਘ ਬੋੜਹਾਈ, ਸਾਬਕਾ ਸਰਪੰਚ ਅਜਮਲ ਖਾਨ ਦਹਲੀਜ, ਅਵਤਾਰ ਸਿੰਘ ਬਾਬਾ ਜੰਡਾਲੀ, ਜੈਪਾਲ ਸਿੰਘ, ਚਰਨਜੀਤ ਸਿੰਘ, ਹਰਚੰਦ ਸਿੰਘ ਰੋਹੀੜਾ, ਕੁਲਵੰਤ ਸਿੰਘ ਸੰਧੂ, ਕਾਲਾ ਜੰਡਾਲੀ, ਸਵਰਨ ਸਿੰਘ, ਸਹਵਾਜ਼ ਖਾਨ, ਗਗਨ ਕਲੇਰਾਂ, ਜਗਵਿੰਦਰ ਸਿੰਘ ਬੌੜਹਾਈ, ਦਰਬਾਰਾ ਸਿੰਘ ਮਹੇਰਨਾ ਆਦਿ ਮੌਜੂਦ ਸਨ |