ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੜਕ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੁਨਾਮ ਤੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ | ਜਿਸ ਅਨੁਸਾਰ 'ਪਹਿਲਾਂ ਹੈਲਮਟ, ਫਿਰ ਸਫ਼ਰ' ਮੁਹਿੰਮ ਦੀ ਸ਼ੁਰੂਆਤ ਕੈਬਿਨੇਟ ਮੰਤਰੀ ਅਮਨ ਅਰੋੜਾ ਵਲੋਂ ਕੀਤੀ ਗਈ | ਰੋਟਰੀ ਕਲੱਬ ਸੁਨਾਮ ਗ੍ਰੀਨ ਅਤੇ ਹਰਿਹਰ ਹੌਂਡਾ ਦੇ ਸਾਂਝੇ ਪ੍ਰੋਜੈਕਟ ਤਹਿਤ 50 ਦੋ-ਪਹੀਆ ਵਾਹਨ ਚਾਲਕਾਂ ਨੂੰ ਮੁਫ਼ਤ ਹੈਲਮਟ ਦੇ ਕੇ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕਿਹਾ, Tਤੁਹਾਡੀ ਜ਼ਿੰਦਗੀ ਹੈਲਮਟ ਲਈ ਲੱਗਣ ਵਾਲੇ ਕੁਝ ਪੈਸਿਆਂ ਨਾਲੋਂ ਕਿਤੇ ਵੱਧ ਕੀਮਤੀ ਹੈ |U ਉਨ੍ਹਾਂ ਦੋ-ਪਹੀਆ ਵਾਹਨ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਹਰ ਵਾਹਨ ਦੀ ਵਿਕਰੀ ਨਾਲ ਹੈਲਮਟ ਮੁਫ਼ਤ ਦੇਣ, ਤਾਂ ਜੋ ਵੱਧ ਤੋਂ ਵੱਧ ਲੋਕ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਹੋਣ | ਇਸ ਮੌਕੇ ਡੀ.ਐਸ.ਪੀ. ਸੁਨਾਮ ਹਰਿੰਦਰ ਸਿੰਘ ਖਹਿਰਾ, ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਸ਼ਰਮਾ ਅਤੇ ਸੁਨਾਮ ਟਰੈਫ਼ਿਕ ਇੰਚਾਰਜ ਨਿਰਭੈ ਸਿੰਘ ਨੇ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਰੋਟਰੀ ਗਵਰਨਰ 2023-24 ਘਨਸ਼ਿਆਮ ਕਾਂਸਲ, ਰੋਟਰੀ ਕਲੱਬ ਸੁਨਾਮ ਗ੍ਰੀਨ ਦੇ ਪ੍ਰਧਾਨ ਗੌਰਵ ਕਾਂਸਲ ਅਤੇ ਹਰਿਹਰ ਹੌਂਡਾ ਦੇ ਐਮ.ਡੀ. ਮਦਨ ਕਾਂਸਲ, ਅਮਰੀਕ ਸਿੰਘ ਧਾਲੀਵਾਲ, ਮਨੀ ਸਰਾਓ, ਗੋਪਾਲ ਸ਼ਰਮਾ, ਐਸ.ਐਚ.ਓ. ਪ੍ਰਤੀਕ ਜਿੰਦਲ, ਸੰਦੀਪ ਗਰਗ ਅਤੇ ਆਰ.ਐਨ.ਕਾਂਸਲ ਆਦਿ ਮੌਜੂਦ ਸਨ |