29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਉਦਯੋਗ ਨੂੰ ਬਿਜਲੀ ਦੀ ਪੂਰਤੀ ਲਈ ਨਵੇਂ ਗਰਿੱਡ ਦੀ ਸਥਾਪਨਾ ਕੀਤੀ ਜਾਵੇ-ਵਿਸ਼ਾਲ ਗੁਪਤਾ <br/>

ਅਜੀਤ ਡੈਸਕ 22-09-2025
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਬਲਾਕ ਸੰਗਰੂਰ ਦੀ ਜਨਰਲ ਹਾਊਸ ਮੀਟਿੰਗ ਚੈਂਬਰ ਭਵਨ ਵਿਚ ਪ੍ਰਧਾਨ ਵਿਸ਼ਾਲ ਗੁਪਤਾ ਦੀ ਪ੍ਰਧਾਨਗੀ ਅਤੇ ਚੇਅਰਮੈਨ ਸੰਦੀਪ ਬਾਂਸਲ (ਮੋਨੂੰ) ਦੀ ਸਰਪ੍ਰਸਤੀ ਹੇਠ ਹੋਈ | ਇਸ ਮੌਕੇ ਸ੍ਰੀ ਵਰਿੰਦਰ ਦੀਪਕ ਐਕਸੀਅਨ ਬਿਜਲੀ ਵਿਭਾਗ ਮੁੱਖ ਮਹਿਮਾਨ ਵਜੋਂ ਪਹੁੰਚੇ | ਜ਼ਿਲ੍ਹਾ ਸੀ.ਵਾ. ਚੇਅਰਮੈਨ ਘਣਸ਼ਾਮ ਕਾਂਸਲ, ਉਪ ਚੇਅਰਮੈਨ ਸੰਜੀਵ ਚੋਪੜਾ, ਪ੍ਰਧਾਨ ਸਜੀਵ ਸੂਦ, ਸੈਕਟਰੀ ਐਮ.ਪੀ. ਸਿੰਘ, ਪੰਕਜ ਗਰਗ ਅਤੇ ਸੁਖਬੀਰ ਸਿੰਘ ਐਸ.ਡੀ.ਓ. ਵਿਸ਼ੇਸ਼ ਤੌਰ ਪਹੁੰਚੇ | ਵਿਸ਼ਾਲ ਗੁਪਤਾ ਨੇ ਮੀਟਿੰਗ ਵਿਚ ਬਿਜਲੀ ਸਪਲਾਈ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਅਤੇ ਉਦਯੋਗ ਨੂੰ ਬਿਜਲੀ ਦੀ ਪੂਰਤੀ ਲਈ ਨਵੇਂ ਗਰਿੱਡ ਲਾਉਣ ਦੀ ਮੰਗ ਸੰਬੰਧੀ ਐਕਸੀਅਨ ਨੂੰ ਜਾਣੂ ਕਰਵਾਇਆ | ਐਕਸੀਅਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੰਡਸਟਰੀ ਨੂੰ ਬਿਜਲੀ ਸੰਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਚੈਂਬਰ ਨਾਲ ਜਲਦੀ ਹੀ ਵਿਚਾਰ-ਵਿਟਾਦਰਾਂ ਕਰ ਕੇ ਨਵੇਂ ਬਿਜਲੀ ਗਰਿੱਡ ਦੀ ਸਥਾਪਨਾ ਕੀਤੀ ਜਾਵੇਗੀ | ਸੰਜੀਵ ਸੂਦ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕੀ ਹੜ੍ਹਾਂ ਦੇ ਕਾਰਨ ਕਿਸਾਨ ਅਤੇ ਵਪਾਰੀ ਵਰਗ ਦਾ ਬਹੁਤ ਨੁਕਸਾਨ ਹੋਇਆ ਹੈ | ਪੰਜਾਬ ਦਾ ਉਦਯੋਗ ਪਹਿਲਾਂ ਹੀ ਆਰਥਿਕ ਸੰਕਟ ਵਿਚ ਹੈ | ਜਿਸ ਨੂੰ ਉਭਾਰਨ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤੇ ਜਾਣ | ਸੰਦੀਪ ਬਾਂਸਲ ਵੱਲੋਂ ਜੀ.ਐਸ.ਟੀ. ਵਿਚ ਕਟੋਤੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ ਗਿਆ | ਘਣਸ਼ਾਮ ਕਾਂਸਲ ਵਲੋਂ ਸਾਰੇ ਹੀ ਉਦਯੋਗਪਤੀਆਂ ਨੂੰ ਆਪਣੇ ਅਦਾਰੇ ਵਿਚ ਕੰਮ ਕਰ ਰਹੇ ਮੁਲਾਜਮਾਂ ਦੀ ਤਸਦੀਕ ਕਰਨ ਲਈ ਕਿਹਾ ਗਿਆ ਤਾਂ ਜੋ ਲੇਬਰ ਅਤੇ ਮਾਲਕ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ | ਆਈ.ਡੀ.ਐਫ.ਸੀ. ਫ਼ਸਟ ਬੈਂਕ ਦੀ ਟੀਮ ਵੱਲੋਂ ਉਦਯੋਗਪਤੀਆਂ ਨੂੰ ਬੈਂਕ ਨਾਲ ਜੁੜਨ ਅਤੇ ਬੈਂਕ ਦੀਆਂ ਨਵੀਆਂ ਸਕੀਮਾਂ ਬਾਰੇ ਵੀ ਜਾਣੁ ਕਰਵਾਇਆ ਗਿਆ | ਘਣਸ਼ਾਮ ਕਾਂਸਲ, ਸਜੀਵ ਸੂਦ, ਸ੍ਰੀ ਸੰਜੀਵ ਚੋਪੜਾ ਅਤੇ ਸ੍ਰ. ਐਮ.ਪੀ. ਸਿੰਘ ਵੱਲੋਂ ਪੋਲਟਰੀ ਫਾਰਮ ਐਸੋਸੀਏਸ਼ਨ, ਪੰਜਾਬ ਦੇ ਨਵੇਂ ਚੁਣੇ ਚੇਅਰਮੈਨ ਵਿਵੇਕ ਸਿਧਵਾਨੀ, ਸੀ.ਵਾ. ਚੇਅਰਮੈਨ ਵਿਸ਼ਾਲ ਗੁਪਤਾ, ਪ੍ਰਧਾਨ ਅਮਿ੍ਤਪਾਲ ਸਿੰਘ ਅਤੇ ਪੈਟਰਨ ਰਾਜੇਸ ਗਰਗ (ਬੱਬੂ) ਦਾ ਸਨਮਾਨ ਕੀਤਾ ਅਤੇ ਵਧਾਈਆਂ ਦਿੱਤੀਆਂ | ਇਸ ਮੌਕੇ ਬਲਾਕ ਸੈਕਟਰੀ ਸਰਾਂਸ਼ ਗਰਗ, ਕੈਸ਼ੀਅਰ ਰਾਕੇਸ਼ ਗਰਗ ਰੋਕੀ, ਪੈਟਰਨ ਹਰੀਓਮ ਜਿੰਦਲ, ਸੀ.ਵਾ. ਪ੍ਰਧਾਨ ਕਿ੍ਸ਼ਨ ਬਾਂਸਲ, ਯਸ਼ਪਾਲ ਛਾਬੜਾ, ਆਦਰਸ਼ ਗਰਗ, ਪੈੱ੍ਰਸ ਸੈਕਟਰੀ ਸੇਵਕ ਜਿੰਦਲ, ਪੀ.ਆਰ.ਓ. ਨਿਤੇਸ਼ ਮਘਾਨ, ਜੁ. ਸੈਕਟਰੀ ਅੰਕੂਰ ਬਾਂਸਲ, ਸੰਦੀਪ ਸਿੰਗਲਾ (ਜੋਲੀ), ਕਮਲ ਕਾਂਤ, ਵਿਪਨ ਗਰਗ, ਰਾਜੇਸ ਗਰਗ (ਗੋਗੀ), ਸ਼ੀਸ਼ਨ ਗਰਗ, ਬੀਰਭਾਨ ਜੀ, ਰਾਜ ਕੁਮਾਰ, ਰਾਜੀਵ ਕੋਸ਼ਲ, ਨਵਦੀਪ ਗਰਗ, ਯੁਗੇਸ਼ ਸ਼ਰਮਾਂ, ਹਨੀ ਬਾਂਸਲ, ਰੋਹਿਤ ਗੋਇਲ, ਰਾਮ ਬਾਂਸਲ, ਡੋਲਰ

ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਦੀ ਰੂਪ ਰੇਖਾ ਉਲੀਕੀ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਪੰਜਾਬ ਭਵਨ ਸਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।