ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੋਲੀ) - ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਰਲੋਚਨ ਸਿੰਘ ਚਾਪੜਾ ਅਤੇ ਮੈਂਬਰਾਂ ਦੀ ਅਗਵਾਈ ਵਿਚ ਬਾਬਾ ਵਿਸ਼ਵਕਰਮਾ ਜੈਅੰਤੀ ਮਨਾਈ ਗਈ | ਵੱਡੀ ਗਿਣਤੀ ਵਿਚ ਇਕੱਤਰ ਹੋਏ ਰਾਮਗੜੀਆ ਭਾਈਚਾਰੇ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਉਪਰੰਤ ਪ੍ਰਧਾਨ ਚਾਪੜਾ, ਸਕੱਤਰ ਜਗਦੇਵ ਹੂੰਝਣ ਸਮੇਤ ਵੱਖ ਵੱਖ ਬੁਲਾਰਿਆਂ ਨੇ ਰਾਮਗੜੀਆ ਭਾਈਚਾਰੇ ਵਲੋਂ ਸਮਾਜ ਦੇ ਹਰ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ | ਇਕੱਤਰ ਹੋਈ ਪ੍ਰਬੰਧਕ ਕਮੇਟੀ ਵਲੋਂ ਬਾਬਾ ਵਿਸ਼ਵਕਰਮਾ ਦਿਹਾੜਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਸਮਾਗਮ ਦੀ ਰੂਪ ਰੇਖਾ ਉਲੀਕੀ ਗਈ | ਇਸ ਮੌਕੇ 'ਤੇ ਦਰਸ਼ਨ ਸਿੰਘ ਲੋਟੇ, ਤਿਰਲੋਚਨ ਸਿੰਘ ਚਾਪੜਾ, ਜਗਦੇਵ ਸਿੰਘ ਹੂੰਝਣ, ਸਤਵੰਤ ਸਿੰਘ ਹੂੰਝਣ, ਜਸਵੰਤ ਸਿੰਘ ਗੋਗਾ, ਹਰਬੰਸ ਸਿੰਘ ਲਹਿਰਾ, ਜਸਵਿੰਦਰ ਸਿੰਘ ਲੁਧਿਆਣਾ, ਪਿ੍ਤਪਾਲ ਸਿੰਘ ਲੋਟੇ, ਰਣਧੀਰ ਸਿੰਘ ਹੂੰਝਣ, ਮਹਿੰਦਰ ਸਿੰਘ ਬੌੜਹਾਈ, ਗੁਰਮੀਤ ਸਿੰਘ ਉੱਭੀ, ਇੰਦਰ ਸਿੰਘ ਘਟੌੜਾ, ਜਸਵਿੰਦਰ ਸਿੰਘ ਜੱਸੀ, ਕੁਲਵੰਤ ਸਿੰਘ ਸੋਹਲ, ਰਵਿੰਦਰ ਸਿੰਘ ਬੱਬੂ ਬੌੜਹਾਈ, ਸੁਖਜਿੰਦਰ ਸਿੰਘ ਰਾਜੜ੍ਹ, ਅਵਤਾਰ ਸਿੰਘ ਬਿਰਦੀ, ਗੁਰਮੀਤ ਸਿੰਘ ਹੂੰਝਣ, ਤਰਸੇਮ ਸਿੰਘ, ਗੁਰਨੂਰ ਲੋਟੇ, ਵਰਿੰਦਰ ਸਿੰਘ, ਸੁਖਮਨ ਸਿੰਘ ਹੂੰਝਣ, ਜਗਦੀਪ ਸਿੰਘ, ਪੰਡਿਤ ਨੇਤਰ ਰਾਮ, ਕਾਲਾ ਦੁੱਲਮਾਂ, ਮਲਵਿੰਦਰ ਸਿੰਘ ਸੋਹਲ, ਗੁਰਦੀਪ ਸਿੰਘ ਬਿੱਟੂ ਆਦਿ ਮੌਜੂਦ ਸਨ |