ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਪਿਛਲੇ ਦਿਨੀਂ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਹੁਸ਼ਿਆਰਪੁਰ ਜ਼ਿਲੇ੍ਹ ਵਿਚ ਇੱਕ ਬੱਚੇ ਦੇ ਕੀਤੇ ਬੇਰਹਿਮ ਕਤਲ ਕਰਨ ਤੋਂ ਬਾਅਦ ਗਰਮਾਏ ਮਾਹੌਲ ਦੇ ਚੱਲਦਿਆਂ ਸੰਗਰੂਰ ਦੇ ਸਮਾਜ ਚਿੰਤਕਾਂ ਸਾਇੰਟਿਫਿਕ ਅਵੇਅਰਨੈੱਸ ਫੋਰਸ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ, ਪਿ੍ੰਸ. ਜਗਦੇਵ ਸਿੰਘ ਸੋਹੀ, ਪ੍ਰੋ. ਸੰਤੋਖ ਕੌਰ, ਪ੍ਰੋ. ਸਵਿੰਦਰ ਕੌਰ, ਬਲਵਿੰਦਰ ਸਿੰਘ, ਗੁਰਹਾਕਮ ਸਿੰਘ, ਬਲਦੇਵ ਸਿੰਘ ਗੋਸਲ, ਤੁਰਜਿੰਦਰ ਸਿੰਘ ਢਿੱਲੋਂ, ਪ੍ਰੋ. ਜੈਪਾਲ ਸਿੰਘ, ਰਾਜਿੰਦਰ ਕੌਰ ਮਾਨ, ਰੂਹੀ ਜੋਸ਼ੀ ਕੌਸ਼ਲ, ਅੰਜਲੀ ਸਿੱਧੂ, ਹਰਪ੍ਰੀਤ ਕੌਰ ਮੰਡੇਰ, ਐਂਡ ਨਵਕਿਰਨ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੇ ਗੁਨਾਹ ਕੀਤਾ ਹੈ ਉਸ ਨੂੰ ਜ਼ਰੂਰ ਸਖਤ ਸਜਾ ਮਿਲਣੀ ਚਾਹੀਦੀ ਹੈ ਪਰ ਕਿਸੇ ਇੱਕ ਵਿਅਕਤੀ ਦੇ ਗੁਨਾਹ ਬਦਲੇ ਪੂਰੇ ਭਾਈਚਾਰੇ ਨੂੰ ਦੋਸ਼ੀ ਗਰਦਾਨਣਾ ਗ਼ਲਤ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਅਫ਼ਵਾਹ ਤੋਂ ਸੁਚੇਤ ਰਹਿਣ |