ਅਹਿਮਦਗੜ੍ਹ, 21 ਸਤੰਬਰ (ਸੁਖਜੀਤ ਸਿੰਘ ਖੇੜਾ) - ਐਸ.ਡੀ.ਐਮ. ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ ਵਲੋਂ ਨਵੇਂ ਬਣੇ ਤਹਿਸੀਲ ਕੰਪਲੈਕਸ ਅਹਿਮਦਗੜ੍ਹ ਵਿਖੇ ਸਬ ਡਵੀਜ਼ਨ ਅਹਿਮਦਗੜ੍ਹ ਦੇ ਨੰਬਰਦਾਰਾਂ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ | ਇਸ ਮੌਕੇ ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੰਬਰਦਾਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਪਿੰਡ ਦੇ ਅਫ਼ਸਰ ਹੁੰਦੇ ਹਨ, ਸੋ ਉਨ੍ਹਾਂ ਦੀ ਸਮਾਜਿਕ ਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨਾ ਸਾੜਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ | ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸੂਬਾ ਸੀਨੀ. ਮੀਤ. ਪ੍ਰਧਾਨ ਭਗਵਾਨ ਸਿੰਘ ਮਾਣਕੀ ਤੇ ਤਹਿਸੀਲ ਪ੍ਰਧਾਨ ਜਗਦੀਸ਼ ਸਿੰਘ ਬੌੜ੍ਹਹਾਈ ਤੇ ਹੋਰ ਆਗੂਆਂ ਨੇ ਨੰਬਰਦਾਰਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ | ਇਸ ਮੌਕੇ ਦਵਿੰਦਰ ਸਿੰਘ ਸੁਪਰਡੈਂਟ, ਹੈੱਡ ਕਲਰਕ ਬਲਜਿੰਦਰ ਸਿੰਘ, ਕਲਰਕ ਅਮਰਦੀਪ ਸਿੰਘ ਤੇ ਸੁਖਵਿੰਦਰ ਸਿੰਘ, ਸੂਬਾ ਆਗੂ ਨੰਬਰਦਾਰ ਭਗਵਾਨ ਸਿੰਘ ਮਾਣਕੀ , ਤਹਿ ਪ੍ਰਧਾਨ ਜਗਦੀਸ਼ ਸਿੰਘ ਬੌੜਹਾਈ, ਜ਼ਿਲ੍ਹਾ ਆਗੂਆਂ - ਜੰਗਦੀਨ ਬੇਗੋਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਨੰਬਰਦਾਰ ਕੁਲਦੀਪ ਸਿੰਘ ਦਲਾਵਰਗੜ੍ਹ, ਰਣਜੋਧ ਸਿੰਘ ਬੌੜ੍ਹਹਾਈ, ਚਮਕੌਰ ਸਿੰਘ ਕੰਗਣਵਾਲ, ਜਸਵੀਰ ਸਿੰਘ ਫਰਵਾਲੀ, ਹਰਵਿੰਦਰ ਸਿੰਘ ਕੰਗਣਵਾਲ, ਜਗਜੀਤ ਸਿੰਘ ਮਾਣਕੀ, ਸੈਕਟਰੀ ਜਗਜੀਤ ਸਿੰਘ ਬੌੜ੍ਹਹਾਈ, ਮਹਿੰਦਰ ਸਿੰਘ ਬੇਗੋਵਾਲ, ਗੁਰਮੀਤ ਸਿੰਘ ਧਲੇਰ, ਵਿਕਰਮਜੀਤ ਸਿੰਘ ਵਲੈਤਪੁਰਾ, ਚਰਨਜੀਤ ਸਿੰਘ ਦਸੌਧਾ ਸਿੰਘ ਵਾਲਾ, ਅਮਰਜੀਤ ਸਿੰਘ ਕੁੱਪ ਕਲਾਂ, ਸਮਰਜੀਤ ਕੌਰ ਦਸੌਧਾ ਸਿੰਘ ਵਾਲਾ, ਹਾਮਦ ਖਾਂ ਰੋਹੀੜਾ , ਅਰਬਾਜ਼ ਖ਼ਾਨ ਰੋਹੀੜਾ, ਹਰੀਪਾਲ ਸਿੰਘ , ਹਰਮਨਪ੍ਰੀਤ ਸਿੰਘ ਕੰਗਣਵਾਲ, ਸੁਦਾਗਰ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ |