28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਟੈਗੋਰ ਵਿਦਿਆਲਿਆ ਸਕੂਲ ਦੇ ਖਿਡਾਰੀਆਂ ਨੇ 51 ਮੈਡਲ ਜਿੱਤੇ

ਅਜੀਤ ਡੈਸਕ 22-09-2025
ਲੌਂਗੋਵਾਲ, 21 ਸਤੰਬਰ (ਵਿਨੋਦ ਸ਼ਰਮਾ) - ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਦੇ ਨਿੱਕੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲ ਸੈਂਟਰ ਲੈਵਲ ਖੇਡਾਂ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚੋਂ ਕੁੱਲ 51 ਮੈਡਲ ਪ੍ਰਾਪਤ ਕਰ ਕੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ | ਇਨ੍ਹਾਂ ਖੇਡਾਂ ਵਿਚ 29 ਗੋਲਡ, 19 ਸਿਲਵਰ ਅਤੇ 3 ਬਰੋਨਜ਼ ਸਮੇਤ ਕੁੱਲ 51 ਮੈਡਲ ਜਿੱਤੇ ਹਨ ਅਤੇ 41 ਖਿਡਾਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਬਲਾਕ ਲੈਵਲ ਲਈ ਸਿਲੈੱਕਟ ਹੋਏ ਹਨ | ਇਨ੍ਹਾਂ ਵਿਚ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿਚ 5 ਗੋਲਡ, 8 ਸਿਲਵਰ ਅਤੇ 2 ਬਰੋਨਜ਼ ਸਮੇਤ ਕੁੱਲ 15 ਮੈਡਲ ਸ਼ਾਮਲ ਹਨ | 9 ਅਥਲੀਟ ਬਲਾਕ ਲੈਵਲ ਖੇਡਾਂ ਲਈ ਚੁਣੇ ਗਏ ਹਨ | ਇਸ ਤੋਂ ਇਲਾਵਾ ਫੁੱਟਬਾਲ ਮੁੰਡੇ ਅਤੇ ਕੁੜੀਆਂ ਦੀ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ | ਰਿਲੇਅ ਮੁੰਡਿਆਂ ਦੀ ਟੀਮ ਵਿਚ ਸਿਮਰਤਪਾਲ ਸਿੰਘ, ਗੁਰਜੋਤ ਸਿੰਘ, ਜਸਨੂਰ ਸਿੰਘ, ਪਿ੍ੰਸ ਇੰਸਾ ਨੇ ਗੋਲਡ ਮੈਡਲ ਅਤੇ ਰਿਲੇਅ ਕੁੜੀਆਂ ਦੀ ਟੀਮ ਵਿਚ ਖੁਸਪ੍ਰੀਤ ਕੌਰ, ਹਰਸਿਮਰਨ ਕੌਰ, ਸਹਿਜਨੂਰ ਕੌਰ, ਬੇਅੰਤ ਕੌਰ ਨੇ ਸਿਲਵਰ ਮੈਡਲ, ਰੱਸਾਕਸ਼ੀ ਮੁੰਡਿਆ ਦੀ ਟੀਮ ਨੇ ਸਿਲਵਰ ਮੈਡਲ, ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਨੇ ਸਿਲਵਰ ਮੈਡਲ ਅਤੇ ਕੁਸ਼ਤੀ ਮੁੰਡਿਆ ਵਿਚ ਸਹਿਜਪ੍ਰੀਤ ਸਿੰਘ ਨੇ 30 ਕਿੱਲੋ ਵਰਗ ਵਿਚ ਗੋਲਡ, 28 ਕਿੱਲੋ ਵਿਚ ਸਹਿਬਜੋਤ ਸਿੰਘ ਨੇ ਗੋਲਡ ਅਤੇ 25 ਕਿੱਲੋ ਵਿਚ ਪਰਮੀਤ ਸਿੰਘ ਨੇ ਬਰੋਨਜ਼ ਮੈਡਲ ਜਿੱਤਿਆ ਹੈ | ਪਿ੍ੰਸੀਪਲ ਮੈਡਮ ਜਸਵਿੰਦਰ ਕੌਰ, ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਬੱਚਿਆਂ ਅਤੇ ਡੀ.ਪੀ.ਈ. ਗੁਰਪ੍ਰੀਤ ਸਿੰਘ, ਮੈਡਮ ਸੁਨੀਤਾ ਸ਼ਰਮਾ ਅਤੇ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਅਸਲ੍ਹੇ ਸਣੇ ਗਿ੍ਫ਼ਤਾਰ <br/> ਅਗਲੀ ਖ਼ਬਰ ਬੰਗਾ ਜ਼ੋਨ ਪੱਧਰੀ ਸਕੂਲ ਖੇਡਾਂ ਦੌਰਾਨ ਗੱਤਕਾ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।