08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਐੱਸ.ਪੀ. ਨਵਰੀਤ ਸਿੰਘ ਵਿਰਕ ਨੂੰ ਦੋ ਸਾਲਾਂ 'ਚ ਛੇਵੀਂ ਵਾਰ ਮਿਲੀ ਡੀ.ਜੀ.ਪੀ. ਕਮਾਡੇਸ਼ਨ ਡਿਸਕ <br/>

ਅਜੀਤ ਡੈਸਕ 23-09-2025

ਸੰਗਰੂਰ, 22 ਸਤੰਬਰ (ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਵਿਚ ਐੱਸ.ਪੀ. (ਪੀ.ਬੀ.ਆਈ.) ਵਜੋਂ ਸੇਵਾਵਾਂ ਨਿਭਾਅ ਰਹੇ ਨਵਰੀਤ ਸਿੰਘ ਵਿਰਕ ਨੂੰ ਚੰਗੇਰੀਆਂ ਸੇਵਾਵਾਂ ਬਦਲੇ ਪੁਲਿਸ ਵਿਭਾਗ ਵਲੋਂ ਇੱਕ ਵਾਰ ਫਿਰ ਡੀ.ਜੀ.ਪੀ. ਕਮਾਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਐਸ.ਪੀ. ਵਿਰਕ ਨੂੰ ਪੁਲਿਸ ਵਿਭਾਗ ਵਲੋਂ ਪਿਛਲੇ 2 ਸਾਲਾਂ ਦਰਮਿਆਨ ਇਹ ਛੇਵੀਂ ਕਮਾਡੈਸ਼ਨ ਡਿਸਕ ਦਿੱਤੀ ਗਈ ਹੈ | ਡਿਸਕ ਮਿਲਣ ਉੱਤੇ ਸ੍ਰੀ ਵਿਰਕ ਨੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਅਤੇ ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਇਸ ਦੇ ਚੱਲਦਿਆਂ ਹੀ ਵਿਭਾਗ ਵਲੋਂ ਉਨ੍ਹਾਂ ਨੂੰ ਇਹ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਐੱਸ.ਪੀ. ਵਿਰਕ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ |

ਪਿਛਲੀ ਖ਼ਬਰ ਮਨਜੀਤ ਸਿੰਘ ਨੰਗਲਾ ਬਣੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ <br/> ਅਗਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ-ਗੱਜਣਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।