07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਨਜੀਤ ਸਿੰਘ ਨੰਗਲਾ ਬਣੇ ਪੰਜਾਬ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ <br/>

ਅਜੀਤ ਡੈਸਕ 23-09-2025

ਲਹਿਰਾਗਾਗਾ, 22 ਸਤੰਬਰ (ਅਸ਼ੋਕ ਗਰਗ) - ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਲਹਿਰਾਗਾਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਮੰਡੀ ਵਾਲਾ ਗੁਰੂ ਘਰ ਵਿਖੇ ਹੋਈ | ਮੀਟਿੰਗ ਵਿਚ ਸਰਬਸੰਮਤੀ ਨਾਲ ਨੰਬਰਦਾਰ ਮਨਜੀਤ ਸਿੰਘ ਨੰਗਲਾ ਨੂੰ ਤਹਿਸੀਲ ਲਹਿਰਾਗਾਗਾ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਕਿਰਪਾਲ ਸਿੰਘ ਭੰਗੂ ਭਾਈ ਕੀ ਪਿਸੋਰ ਅਤੇ ਕੇਵਲ ਸਿੰਘ ਮੱਲੀ ਰੱਤਾ ਖੇੜਾ ਨੂੰ ਸਰਪ੍ਰਸਤ, ਗੁਰਮੇਲ ਸਿੰਘ ਬਖੋਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵੰਤ ਸਿੰਘ ਲਹਿਲ ਕਲਾਂ ਨੂੰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਸੰਗਤੀਵਾਲਾ ਨੂੰ ਖ਼ਜ਼ਾਨਚੀ, ਜਗਦੇਵ ਸਿੰਘ ਚੋਟੀਆਂ ਨੂੰ ਸਹਾਇਕ ਖ਼ਜ਼ਾਨਚੀ, ਨਰਾਇਣ ਸਿੰਘ ਫਲੇੜਾ ਤੇ ਸੁਰਿੰਦਰ ਪਾਲ ਸਿੰਘ ਸੰਗਤਪੁਰਾ ਨੂੰ ਜਨਰਲ ਸਕੱਤਰ, ਸੁਰਿੰਦਰ ਸਿੰਘ ਫਤਿਹਗੜ੍ਹ ਤੇ ਗੁਰਮੀਤ ਕੌਰ ਗੁਰਨੇ ਕਲਾਂ ਨੂੰ ਸਹਾਇਕ ਸਕੱਤਰ ਨੂੰ ਸੈਕਟਰੀ ਚੁਣਿਆ ਗਿਆ | ਨਵ - ਨਿਯੁਕਤ ਪ੍ਰਧਾਨ ਮਨਜੀਤ ਸਿੰਘ ਨੰਗਲਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਕਿਸੇ ਵੀ ਨੰਬਰਦਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ | ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਸੋਰ, ਕਿਰਪਾਲ ਸਿੰਘ ਭਾਈ ਕੀ ਪਿਸੋਰ, ਗੁਰਮੇਲ ਸਿੰਘ ਮੇਲੀ, ਗੁਰਨਾਮ ਸਿੰਘ ਸੰਧੂ ਲਹਿਰਾਗਾਗਾ, ਮਾਸਟਰ ਅਜੈਬ ਸਿੰਘ ਕੋਟੜਾ, ਹਰਦੀਪ ਸਿੰਘ ਲੁਦਾਲ, ਹਰਦੀਪ ਸਿੰਘ ਚੰਗਾਲੀਵਾਲਾ, ਸੁਖਦੇਵ ਸਿੰਘ ਲਹਿਲ ਕਲਾਂ, ਕੇਵਲ ਸਿੰਘ ਮੱਲੀ, ਭਗਤਾ ਸਿੰਘ ਘੋੜੇਨਾਬ, ਮਦਨ ਸਿੰਘ ਰਾਏਧਰਾਣਾ, ਮੇਲਾ ਸਿੰਘ ਭੁਟਾਲ ਕਲਾਂ ਮੌਜੂਦ ਸਨ |

ਪਿਛਲੀ ਖ਼ਬਰ ਚੇਅਰਮੈਨ ਹਰਵਿੰਦਰ ਸਿੰਘ ਨੇ ਛਾਜਲੀ ਅਨਾਜ ਮੰਡੀ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਐੱਸ.ਪੀ. ਨਵਰੀਤ ਸਿੰਘ ਵਿਰਕ ਨੂੰ ਦੋ ਸਾਲਾਂ 'ਚ ਛੇਵੀਂ ਵਾਰ ਮਿਲੀ ਡੀ.ਜੀ.ਪੀ. ਕਮਾਡੇਸ਼ਨ ਡਿਸਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।