07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੋਹਨ ਸ਼ਰਮਾ ਦੀ ਕਹਾਣੀ ਉੱਤੇ ਫ਼ਿਲਮ ਦੀ ਹੋਈ ਸ਼ੂਟਿੰਗ

ਅਜੀਤ ਡੈਸਕ 23-09-2025
ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਲੇਖਕ ਅਤੇ ਸਮਾਜ ਸੇਵਕ ਮੋਹਨ ਸ਼ਰਮਾ ਦੀ ਕਹਾਣੀ' ਪੁੱਤ ਵੰਡਾਉਣ ਜ਼ਮੀਨਾਂ ਉੱਤੇ ਆਧਾਰਿਤ ਫ਼ਿਲਮ ਦੀ ਸ਼ੂਟਿੰਗ ਪਿੰਡ ਆਹਨਖੇੜੀ ਵਿਖੇ ਕੀਤੀ ਗਈ | ਫ਼ਿਲਮ ਦੇ ਨਿਰਦੇਸ਼ਕ ਭਗਵੰਤ ਕੰਗ ਨੇ ਪ੍ਰਗਟਾਵਾ ਕੀਤਾ ਕਿ ਕਹਾਣੀ ਦਾ ਵਿਸ਼ਾ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੀ ਮਹੱਤਤਾ, ਭਰੂਣ ਹੱਤਿਆ ਅਤੇ ਧੀਆਂ ਦੀ ਮਾਪਿਆਂ ਪ੍ਰਤੀ ਕੁਰਬਾਨੀ ਦਾ ਵਰਨਣ ਹੈ | ਇਸ ਫ਼ਿਲਮ ਦੇ ਨਿਰਮਾਤਾ ਪਰਮਜੀਤ ਨਾਗਰਾ ਹਨ | ਫ਼ਿਲਮ ਵਿਚ ਜਤਿੰਦਰ ਹਾਂਸ, ਪਰਗਟ ਘੁਮਾਣ, ਜੈਸਮੀਨ ਬਰਨਾਲਾ, ਏਕਮ ਜੋਤ, ਸੁਰਿੰਦਰ ਕੌਰ, ਗਿੱਲ ਜਗਤਾਰ, ਦੀਪ ਬਲਵਿੰਦਰ, ਇਮਦਾਦ ਅਲੀ, ਇਸ਼ੂ ਅਰੋੜਾ, ਗਗਨ ਬਰਨਾਲਾ, ਜਸਜੋਤ, ਸਚਿਨ ਲਾਕੜਾ, ਰਾਮਿੰਦਰ ਸਿੰਘ ਆਦਿ ਕਲਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ | ਫ਼ਿਲਮ ਅਕਤੂਬਰ ਦੇ ਪਹਿਲੇ ਹਫ਼ਤੇ ਰਿਲੀਜ਼ ਹੋਵੇਗੀ |
ਪਿਛਲੀ ਖ਼ਬਰ ਜਗਦੀਸ਼ ਚੰਦਰ ਜਾਂਗੜ ਨੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਲਈ ਵਰਕਰਾਂ ਦੇ 'ਮਨ ਕੀ ਬਾਤ' ਪੁੱਛੀ ਅਗਲੀ ਖ਼ਬਰ ਪਰਮਜੀਤ ਸਿੰਘ 'ਸੁਚਿੰਤਨ' ਵਲੋਂ 50 ਕਿਤਾਬਾਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੂੰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।