07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਹਿਕਾਰੀ ਮੰਡੀਕਰਨ ਸਭਾ ਦੇ ਆਗੂਆਂ ਨੇ ਵੇਰਕਾ ਦੇ ਜਨਰਲ ਮੈਨੇਜਰ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 23-09-2025
ਮਲੇਰਕੋਟਲਾ, 22 ਸਤੰਬਰ (ਮਨਜਿੰਦਰ ਸਿੰਘ ਸਰੌਦ) - ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਆਗੂਆਂ ਵਲੋਂ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਦੁੱਧ ਉਤਪਾਦਕਾਂ ਦੇ ਹਿਤਾਂ ਬਾਰੇ ਅਹਿਮ ਗੱਲਬਾਤ ਕੀਤੀ | ਸਹਿਕਾਰੀ ਮੰਡੀਕਰਨ ਸਭਾ ਦੇ ਆਗੂਆਂ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ ਅਤੇ ਡਾਇਰੈਕਟਰ ਮਿਲਕ ਪਲਾਂਟ ਸੰਗਰੂਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ ਨੇ ਜਨਰਲ ਮੈਨੇਜਰ ਨੂੰ ਦੱਸਿਆ ਕਿ ਮਿਲਕ ਪਲਾਂਟ ਸੰਗਰੂਰ ਦੇ ਅੰਦਰ ਦੁੱਧ ਦੇ ਰੇਟ ਲੁਧਿਆਣਾ ਮਿਲਕ ਪਲਾਂਟ ਦੇ ਬਰਾਬਰ ਕੀਤੇ ਜਾਣ | ਕਿਉਂਕਿ ਇਨ੍ਹਾਂ ਦੋਵਾਂ ਜ਼ਿਲਿ੍ਹਆਂ ਦਾ ਵੱਡਾ ਏਰੀਆ ਆਪਸ ਵਿਚ ਮਿਲਦਾ ਹੈ | ਆਗੂਆਂ ਨੇ ਆਖਿਆ ਕਿ ਮਾਰਕਫੈੱਡ ਵਲੋਂ ਜੋ ਫੀਡ ਸੀ.ਐਮ.ਐਸ. ਰਾਹੀਂ ਸਹਿਕਾਰੀ ਸਭਾਵਾਂ ਨੂੰ ਭੇਜੀ ਜਾਂਦੀ ਉਸ ਦਾ ਸਹਿਕਾਰੀ ਸਭਾਵਾਂ ਅਤੇ ਸੀ.ਐਮ.ਐਸ. ਨੂੰ ਕਮਿਸ਼ਨ ਮਿਲਦਾ ਹੈ ਪਰ ਉਸ ਦੇ ਮੁਕਾਬਲੇ ਤੇ ਵੇਰਕਾ ਮਿਲਕ ਪਲਾਂਟ ਵਲੋਂ ਜੋ ਕੈਟਲ ਫੀਡ ਆਉਂਦੀ ਹੈ ਉਸ ਦਾ ਕਮਿਸ਼ਨ ਸਬੰਧਿਤ ਸਭਾਵਾਂ ਨੂੰ ਨਹੀਂ ਦਿੱਤਾ ਜਾਂਦਾ | ਜਿਸ ਸਬੰਧੀ ਸਹਿਕਾਰੀ ਸਭਾ ਮਲੇਰਕੋਟਲਾ ਵਲੋਂ ਇੱਕ ਪੱਤਰ ਮਿਲਕਫੈਡ ਪੰਜਾਬ ਅਤੇ ਕੈਟਲ ਫੀਡ ਪਲਾਂਟ ਭੱਟੀਆ ਨੂੰ ਲਿਖਿਆ ਜਾ ਚੁੱਕਿਆ ਹੈ ਜਿਸ ਦਾ ਕੋਈ ਜਵਾਬ ਨਹੀਂ ਆਇਆ | ਆਗੂਆਂ ਨੇ ਆਖਿਆ ਕਿ ਸਾਨੂੰ ਆਸ ਹੈ ਕਿ ਸਬੰਧਤ ਵਿਭਾਗ ਇਸ ਸਬੰਧੀ ਕੋਈ ਫ਼ੈਸਲਾ ਲਵੇਗਾ | ਇਸ ਮੌਕੇ ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ ਅਤੇ ਅਮਰਿੰਦਰ ਕੱਕੜ ਚੌਂਦਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਜਗਦੀਸ਼ ਚੰਦਰ ਜਾਂਗੜ ਨੇ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਲਈ ਵਰਕਰਾਂ ਦੇ 'ਮਨ ਕੀ ਬਾਤ' ਪੁੱਛੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।