07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ <br/>

ਅਜੀਤ ਡੈਸਕ 23-09-2025
ਅਹਿਮਦਗੜ੍ਹ, 22 ਸਤੰਬਰ (ਸੁਖਜੀਤ ਸਿੰਘ ਖੇੜਾ) - ਰੋਟਰੀ ਕਲੱਬ ਡਾਇਨਾਮਿਕ ਅਹਿਮਦਗੜ੍ਹ ਨੇ ਖ਼ਾਲਸਾ ਸਕੂਲ ਵਿਖੇ ਪ੍ਰਧਾਨ ਮੁਨੀਸ਼ ਢੰਡ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ | ਇਸ ਮੌਕੇ ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਭੀਮ ਸੇਨ ਜਿੰਦਲ ਅਤੇ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਇਹ ਦਿਨ ਹਰ ਸਾਲ 21 ਸਤੰਬਰ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ | ਰ ਕਰਨਾ ਹੈ ਅਤੇ ਇਸ ਦਿਨ ਦੀ ਸਥਾਪਨਾ ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ 1981 ਵਿਚ ਕੀਤੀ ਗਈ ਸੀ | 2002 ਤੋਂ, ਇਹ 21 ਸਤੰਬਰ ਨੂੰ ਇੱਕ ਸਥਾਈ ਤਾਰੀਖ਼ ਵਜੋਂ ਮਨਾਇਆ ਜਾਂਦਾ ਹੈ | ਅੱਜ ਦੀ ਦੁਨੀਆ ਵਿਚ, ਜਿੱਥੇ ਟਕਰਾਅ ਅਤੇ ਅਸ਼ਾਂਤੀ ਫੈਲੀ ਹੋਈ ਹੈ, ਅੰਤਰਰਾਸ਼ਟਰੀ ਸ਼ਾਂਤੀ ਦਿਵਸ ਹੋਰ ਵੀ ਮਹੱਤਤਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇੱਕੋ ਮਨੁੱਖੀ ਪਰਿਵਾਰ ਦੇ ਮੈਂਬਰ ਹਾਂ, ਅਤੇ ਇਕੱਠੇ ਮਿਲ ਕੇ ਸਾਨੂੰ ਇੱਕ ਅਜਿਹੀ ਦੁਨੀਆ ਬਣਾਉਣੀ ਚਾਹੀਦੀ ਹੈ ਜਿੱਥੇ ਸਾਰੇ ਲੋਕ ਸਤਿਕਾਰ, ਸੁਰੱਖਿਆ ਅਤੇ ਮਾਣ ਨਾਲ ਰਹਿ ਸਕਣ | ਇਸ ਮੌਕੇ ਪ੍ਰਧਾਨ ਮੁਨੀਸ਼ ਢੰਡ ਸਕੱਤਰ ਸ਼ੈਂਕੀ ਗੋਇਲ, ਚੇਅਰਮੈਨ ਆਤਮਾ ਰਾਮ, ਯੋਧਾ ਵਰਮਾ, ਨਰਿੰਦਰ ਗੋਗਨਾ, ਅਸ਼ੀਸ਼ ਗੋਇਲ, ਸੰਜੇ ਢੰਡ, ਜਸ਼ਮ ਗੁਪਤਾ, ਅਕਸ਼ੂਨ ਚੁੱਗ, ਐੱਸ.ਪੀ.ਸੋਫਤ, ਤਰਲੋਚਨ ਸਿੰਘ ਚਾਪੜਾ, ਜਗਦੇਵ ਸਿੰਘ ਬੋਪਾਰਾਏ, ਜਤਿੰਦਰ ਭੋਲਾ, ਮਾਸਟਰ ਗੁਰਦੇਵ ਸਿੰਘ ਜਵੰਧਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਗਰ ਕੌਂਸਲ ਲਹਿਰਾਗਾਗਾ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸਹਿਕਾਰੀ ਮੰਡੀਕਰਨ ਸਭਾ ਦੇ ਆਗੂਆਂ ਨੇ ਵੇਰਕਾ ਦੇ ਜਨਰਲ ਮੈਨੇਜਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।